September 28, 2026
ਖਾਸ ਖ਼ਬਰਰਾਸ਼ਟਰੀ

ਹਿਮਾਚਲ: ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸਕੂਲ-ਕਾਲਜ ਬੰਦ, ਆਵਾਜਾਈ ਠੱਪ

ਹਿਮਾਚਲ: ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸਕੂਲ-ਕਾਲਜ ਬੰਦ, ਆਵਾਜਾਈ ਠੱਪ

ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ (IMD) ਨੇ ਬੁੱਧਵਾਰ ਸਵੇਰੇ ਮੌਸਮ ਦੀ ਚਿਤਾਵਨੀ ਜਾਰੀ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਸਥਾਨਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਅਗਲੇ ਕੁਝ ਘੰਟਿਆਂ ਦੌਰਾਨ ਬਿਲਾਸਪੁਰ, ਸੋਲਨ, ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਤੇਜ਼ ਤੋਂ ਬਹੁਤ ਤੇਜ਼ ਮੀਂਹ ਦੇ ਕਈ ਦੌਰ ਪੈਣ ਦੀ ਬਾਰੇ ਕਿਹਾ ਹੈ। ਇਸ ਤੋਂ ਇਲਾਵਾ ਚੰਬਾ, ਕਾਂਗੜਾ, ਹਮੀਰਪੁਰ, ਊਨਾ, ਲਾਹੌਲ ਅਤੇ ਸਪੀਤੀ, ਕਿੰਨੌਰ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ।

ਸ਼ਿਮਲਾ ਵਿੱਚ ਭਾਰੀ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ ਅਤੇ ਇਸ ਕਾਰਨ ਜ਼ਿਲ੍ਹੇ ਦੇ ਕਈ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਛੇ ਉਪ-ਮੰਡਲਾਂ – ਚੋਪਾਲ, ਕੁਮਾਰਸੈਨ, ਰਾਮਪੁਰ, ਸੁੰਨੀ, ਜੁਬਲ ਅਤੇ ਥਿਓਗ – ਦੇ ਅਧਿਕਾਰੀਆਂ ਨੇ 6 ਅਗਸਤ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ, ਕਾਲਜਾਂ, ਆਈਟੀਆਈਜ਼ ਅਤੇ ਆਂਗਣਵਾੜੀਆਂ ਸਮੇਤ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਚੋਪਾਲ, ਕੁਮਾਰਸੈਨ, ਰਾਮਪੁਰ, ਸੁੰਨੀ ਅਤੇ ਜੁਬਲ ਉਪ-ਮੰਡਲਾਂ ਵਿੱਚ ਇਹ ਫੈਸਲਾ ਅੱਧੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲਿਆ ਗਿਆ। ਇਸੇ ਤਰ੍ਹਾਂ, ਥਿਓਗ ਉਪ-ਮੰਡਲ ਵਿੱਚ, ਪਿਛਲੀ ਰਾਤ ਤੋਂ ਹੋ ਰਹੀ ਭਾਰੀ ਮੀਂਹ ਕਾਰਨ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਸਟਾਫ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਧਰ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਮੰਡੀ ਅਤੇ ਕੁੱਲੂ ਵਿਚਾਲੇ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਬੰਦ ਰਿਹਾ। ਇਸ ਦੌਰਾਨ ਮੰਗਲਵਾਰ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਸੋਲਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਨਾਲਾਗੜ੍ਹ ਉਪ-ਮੰਡਲ ਵਿੱਚ ਇੱਕ ਪੁਲ ਟੁੱਟਣ ਕਾਰਨ ਮੁੱਖ ਰਾਮਸ਼ਹਿਰ-ਨਾਲਾਗੜ੍ਹ ਸੜਕ ਅਤੇ ਮਾਨਪੁਰਾ-ਦਵਨੀ-ਢੇਲਾ ਥਾਣਾ-ਧਰਮਪੁਰ ਸੜਕ ਨੂੰ ਬੰਦ ਕਰ ਦਿੱਤਾ ਗਿਆ। ਬੱਦੀ ਅਤੇ ਨਾਲਾਗੜ੍ਹ ਦੀਆਂ ਨਦੀਆਂ ਦੇ ਉਫਾਨ ’ਤੇ ਹੋਣ ਕਾਰਨ ਵੱਖ-ਵੱਖ ਸੰਪਰਕ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਸੌਲੀ ਉਪ-ਮੰਡਲ ਅਧੀਨ ਢਿੱਗਾਂ ਡਿੱਗਣ ਕਾਰਨ 20 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੋਲਨ-ਸੁਬਾਥੂ-ਕੁਨੀਹਾਰ-ਅਰਕੀ ਸੜਕ ਢਿੱਗਾਂ ਡਿੱਗਣ ਕਾਰਨ ਬੰਦ ਕਰ ਦਿੱਤੀ ਗਈ ਹੈ।

Related posts

ਪੰਜਾਬ ਅਤੇ ਲਾਤੀਨੀ ਅਮੇਰੀਕਾ ਨੂੰ ਜੋੜੇਗੀ ‘ਫੰਤਾਸੀਆ’-ਅਨਮੋਲ

Current Updates

ਤਿੱਬਤੀ ਵਿਕੀਸਰੋਤ ਲਈ ਪੰਜਾਬੀ ਦੇਣਗੇ ਸਹਿਯੋਗ

Current Updates

ਰਾਣਾ ਸੋਢੀ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ; ਸਰਹੱਦੀ ਕਿਸਾਨਾਂ ਲਈ ਮਾਲਕੀ ਹੱਕਾਂ ਅਤੇ ਵਿਸ਼ੇਸ਼ ਪੈਕੇਜ ਦੀ ਮੰਗ

Current Updates

Leave a Comment