ਗਾਜ਼ਾ ਪੱਟੀ- ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਹਵਾਈ ਹਮਲਿਆਂ ਵਿੱਚ ਚਾਰ ਬੱਚਿਆਂ ਸਣੇ 28 ਫਲਸਤੀਨੀ ਮਾਰੇ ਗਏ, ਜਦੋਂਕਿ ਹੋਰ ਥਾਵਾਂ ’ਤੇ ਗੋਲੀਬਾਰੀ ਵਿੱਚ 24 ਜਣਿਆਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਬੀਤੀ ਦੇਰ ਰਾਤ ਭਾਰੀ ਬੰਬਾਰੀ ਕਰਨ ਮਗਰੋਂ ਕੇਂਦਰੀ ਗਾਜ਼ਾ ਦੇ ਡੀਰ ਅਲ-ਬਲ੍ਹਾ ਵਿੱਚ ਬੱਚਿਆਂ ਅਤੇ ਦੋ ਔਰਤਾਂ ਸਮੇਤ ਘੱਟੋ ਘੱਟ 13 ਜਣੇ ਮਾਰੇ ਗਏ। ਨਾਸਰ ਹਸਪਤਾਲ ਮੁਤਾਬਕ ਖ਼ਾਨ ਯੂਨਿਸ ਦੇ ਦੱਖਣੀ ਸ਼ਹਿਰ ਵਿੱਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ਵਿੱਚ 15 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਪੈਟਰੋਲ ਪੰਪ ਨੇੜੇ ਕੀਤੇ ਇੱਕ ਹੋਰ ਹਮਲੇ ਵਿੱਚ ਚਾਰ ਜਣੇ ਮਾਰੇ ਗਏ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 57000 ਫਲਸਤੀਨੀ ਮਾਰੇ ਗਏ ਹਨ।
previous post
