July 9, 2025
ਖਾਸ ਖ਼ਬਰਰਾਸ਼ਟਰੀ

ਵਿਰਾਟ ਕੋਹਲੀ ਤੇ ਅਵਨੀਤ ਕੌਰ ਇੱਕੋ ਵਿੰਬਲਡਨ ਮੈਚ ਵਿੱਚ ਪੁੱਜੇ? ਇੰਟਰਨੈੱਟ ’ਤੇ ਛਿੜੀ ਚਰਚਾ

ਵਿਰਾਟ ਕੋਹਲੀ ਤੇ ਅਵਨੀਤ ਕੌਰ ਇੱਕੋ ਵਿੰਬਲਡਨ ਮੈਚ ਵਿੱਚ ਪੁੱਜੇ? ਇੰਟਰਨੈੱਟ ’ਤੇ ਛਿੜੀ ਚਰਚਾ

ਚੰਡੀਗੜ੍ਹ- ਟੈਨਿਸ ਦੇ ਚੋਟੀ ਦੇ ਗਰੈਂਡ ਸਲੈਮ ਮੁਕਾਬਲੇ ਵਿੰਬਲਡਨ 2025 (Wimbledon 2025) ਵਿੱਚ ਸਟਾਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ (Indian cricketer Virat Kohli) ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਅਤੇ ਅਦਾਕਾਰਾ ਅਵਨੀਤ ਕੌਰ (Avneet Kaur) ਦੇ ਇੱਕੋ ਮੈਚ ਵਿੱਚ ਦਿਖਾਈ ਦੇਣ ਕਾਰਨ ਇਸ ਘਟਨਾ ਦੀ ਇੰਟਰਨੈੱਟ ਉਤੇ ਖ਼ਾਸੀ ਚਰਚਾ ਛਿੜ ਗਈ ਹੈ। ਇਹ ਉਹੀ ਅਵਨੀਤ ਕੌਰ ਹੈ, ਜਿਹੜੀ ਕੁਝ ਮਹੀਨੇ ਪਹਿਲਾਂ ਵਿਰਾਟ ਦੇ ਬਹੁਤ ਚਰਚਿਤ ਇੰਸਟਾਗ੍ਰਾਮ ‘ਲਾਈਕ’ ਵਿਵਾਦ ਦੇ ਕੇਂਦਰ ਵਿੱਚ ਰਹੀ ਸੀ।

ਲੰਡਨ ਵਿਚ ਵਿੰਬਲਡਨ ਮੈਚ ਦੌਰਾਨ ਇਕ ਪਾਸੇ ਨੋਵਾਕ ਜੋਕੋਵਿਚ (Novak Djokovic) ਨੇ ਐਲੇਕਸ ਡੀ ਮਿਨੌਰ (Alex de Minaur) ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਪਰ ਦੂਜੇ ਪਾਸੇ ਇਕ ਹੋਰ ਮੈਚ ਦਰਸ਼ਕ ਗੈਲਰੀਆਂ ਵਿਚ ਚੱਲ ਰਿਹਾ ਸੀ।

ਮੈਚ ਦੌਰਾਨ ਗ਼ੈਰਮਾਮੂਲੀ ਤੌਰ ’ਤੇ ਸੰਜੀਦਾ ਦਿਖਾਈ ਦੇ ਰਹੇ ਵਿਰਾਟ ਅਤੇ ਅਨੁਸ਼ਕਾ ਦੀਆਂ ਫੋਟੋਆਂ ਤੇਜ਼ੀ ਨਾਲ ਵਾਇਰਲ ਹੋ ਗਈਆਂ। ਮੈਚ ਦੌਰਾਨ ਅਨੁਸ਼ਕਾ ਬਹੁਤਾ ਸਮਾਂ ਆਪਣਾ ਫੋਨ ਹੀ ਚਲਾਉਂਦੀ ਦਿਖਾਈ ਦਿੱਤੀ।

ਦੂਜੇ ਪਾਸੇ ਅਵਨੀਤ ਨੇ ਉਸੇ ਮੈਚ ਵਿਚ ਆਪਣੀ ਹਾਜ਼ਰੀ ਦੇਆਪਣੇ ਵਿੰਬਲਡਨ ਪਲ ਇੰਸਟਾਗ੍ਰਾਮ ਸਟੋਰੀਜ਼ ਅਤੇ ਇੱਕ ਪੋਸਟ ਵਿੱਚ ਸ਼ੇਅਰ ਕੀਤੇ ਹਨ।

ਗ਼ੌਰਤਲਬ ਹੈ ਕਿ ਬੀਤੇ ਮਈ ਵਿੱਚ ਵਿਰਾਟ ਵੱਲੋਂ ਅਵਨੀਤ ਦੀ ਇਕ ਇੰਸਟਾਗ੍ਰਾਮ ਫੋਟੋ ਨੂੰ ਪਹਿਲਾਂ ‘ਲਾਈਕ’ ਕਰਨ – ਅਤੇ ਫਿਰ ‘ਅਨਲਾਈਕ’ ਕਰ ਦੇਣ ਦੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਬਾਅਦ ਵਿਚ ਵਿਰਾਟ ਨੇ ਇਸ ਨੂੰ ‘ਅਲਗੋਰਿਦਮ ਗਲਤੀ’ ਕਰਾਰ ਦਿੰਦਿਆਂ ਮਾਮਲੇ ਤੋਂ ਪੱਲਾ ਛੁਡਵਾਉਣ ਦੀ ਕੋਸਿਸ਼ ਕੀਤੀ ਸੀ। ਉਸ ਦਾ ਕਹਿਣਾ ਸੀ: “ਮੇਰਾ ਇਸ ਪਿੱਛੇ ਬਿਲਕੁਲ ਕੋਈ ਇਰਾਦਾ ਨਹੀਂ ਸੀ… ਮੈਂ ਬੇਨਤੀ ਕਰਦਾ ਹਾਂ ਕਿ ਇਸ ਸਬੰਧੀ ਕੋਈ ਬੇਲੋੜੀ ਧਾਰਨਾ ਨਾ ਬਣਾਈ ਜਾਵੇ।”

ਪਰ ਇੰਟਰਨੈੱਟ ਵਰਤੋਂਕਾਰਾਂ ਨੇ ਇਸ ਮੌਕੇ ਨੂੰ ਆਸਾਨੀ ਨਾਲ ਖੁੰਝਣ ਨਹੀਂ ਦਿੱਤਾ ਤੇ ਇਸ ਸਬੰਧੀ ਖ਼ੂਬ ਪੋਸਟਾਂ ਤੇ ਮੀਮ ਸ਼ੇਅਰ ਹੋਏ। ਪਰ ਹੁਣ ਉਨ੍ਹਾਂ ਨੂੰ ਉਸ ‘ਗ਼ਲਤੀ ਨਾਲ ਹੋਏ ਲਾਈਕ’ ਦੇ ਮਾਮਲੇ ਨੂੰ ਅਗਾਂਹ ਵਧਾਉਣ ਦਾ ਵਧੀਆ ਮੌਕਾ ਮਿਲ ਗਿਆ ਅਤੇ ਇਸ ਸਬੰਧੀ ਮੁੜ ਸੋਸ਼ਲ ਮੀਡੀਆ ਉਤੇ ਮੀਮਜ਼ ਦਾ ਹੜ੍ਹ ਆ ਗਿਆ।

Related posts

ਮੁੱਖ ਖ਼ਬਰਾਂ ਜੰਗ ਦੌਰਾਨ ਇਜ਼ਰਾਇਲੀ ਫੌਜ ਨੂੰ ਏਆਈ ਸੇਵਾਵਾਂ ਦਿੱਤੀਆਂ: ਮਾਈਕਰੋਸਾਫਟ

Current Updates

ਸਕੂਲ ਆਫ ਐਮੀਨੈਸ ਦੇ 18 ਵਿਦਿਆਰਥੀਆਂ ਪੀ.ਐਸ.ਐਲ.ਵੀ.-ਸੀ 56 ਦੀ ਲਾਂਚ ਦੇ ਬਣੇ ਗਵਾਹ : ਹਰਜੋਤ ਸਿੰਘ ਬੈਂਸ

Current Updates

ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

Current Updates

Leave a Comment