ਮੰਡੀ- ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਭਾਰੀ ਮੀਂਹਾਂ ਦੌਰਾਨ ਆਪਣੇ ਚੋਣ ਹਲਕੇ ਤੋਂ ਗ਼ੈਰ ਹਾਜ਼ਰ ਰਹਿਣ ਕਾਰਨ ਪੈਦਾ ਹੋਏ ਸਿਆਸੀ ਵਿਵਾਦ ਮਗਰੋਂ ਅਦਾਕਾਰਾ ਨੇ ਅੱਜ ਸਪੱਸ਼ਟ ਕੀਤਾ ਕਿ ਇਹ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਸਨ ਜਿਨ੍ਹਾਂ ਉਸ ਨੂੰ ਸੜਕੀ ਸੰਪਰਕ ਬਹਾਲ ਹੋਣ ਤੱਕ ਉਡੀਕ ਕਰਨ ਦੀ ਸਲਾਹ ਦਿੱਤੀ ਸੀ।
ਵਰਨਣਯੋਗ ਹੈ ਕਿ ਠਾਕੁਰ ਭਾਜਪਾ ਦੇ ਨੇਤਾ ਹਨ। ਮੰਡੀ ’ਚ ਬੱਦਲ ਫਟਣ ਤੇ ਹੜ੍ਹਾਂ ਕਾਰਨ ਮਚੀ ਤਬਾਹੀ ਦਰਮਿਆਨ ਅਦਾਕਾਰਾ ਦੇ ਲੋਕਾਂ ਦੀ ਸਾਰ ਨਾ ਲਏ ਜਾਣ ਕਾਰਨ ਜਨਤਾ ਵੱਲੋਂ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ। ਕੰਗਨਾ ਨੇ ਕਿਹਾ, ‘ਹਿਮਾਚਲ ਪ੍ਰਦੇਸ਼ ’ਚ ਤਕਰੀਬਨ ਹਰ ਸਾਲ ਹੜ੍ਹਾਂ ਕਾਰਨ ਹੋਣ ਵਾਲੀ ਤਬਾਹੀ ਦਿਲ ਦੁਖਾਉਣ ਵਾਲੀ ਹੈ।’
ਉਸ ਨੇ ਐਕਸ ’ਤੇ ਲਿਖਿਆ ਕਿ ਉਸ ਨੇ ਸੇਰਾਜ ਤੇ ਮੰਡੀ ਦੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਜੈਰਾਮ ਠਾਕੁਰ ਨੇ ਖੁਦ ਉਸ ਨੂੰ ਸੜਕੀ ਸੰਪਰਕ ਤੇ ਪਹੁੰਚ ਬਹਾਲ ਹੋਣ ਤੱਕ ਉਡੀਕ ਕਰਨ ਦੀ ਸਲਾਹ ਦਿੱਤੀ ਸੀ।
ਇਸ ਸਬੰਧੀ ਸੰਪਰਕ ਕਰਨ ’ਤੇ ਜੈਰਾਮ ਠਾਕੁਰ ਨੇ ਕਿਹਾ ਕਿ ਸੜਕੀ ਸੰਪਰਕ ਟੁੱਟਣ ਕਾਰਨ ਉਨ੍ਹਾਂ ਹੀ ਕੰਗਨਾ ਨੂੰ ਇੱਕ-ਦੋ ਦਿਨ ਬਾਅਦ ਦੌਰਾ ਕਰਨ ਲਈ ਕਿਹਾ ਸੀ।