July 8, 2025
ਖਾਸ ਖ਼ਬਰਰਾਸ਼ਟਰੀ

ਯੂਪੀ: ਬਰਾਤ ’ਚ ਜਾ ਰਹੀ ਕਾਰ ਹਾਦਸਾਗ੍ਰਸਤ ਹੋਣ ਕਾਰਨ 5 ਦੀ ਮੌਤ ‘ਤੇ, ਪ੍ਰਧਾਨ ਮੰਤਰੀ ਵੱਲੋਂ 2 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ

ਯੂਪੀ: ਬਰਾਤ ’ਚ ਜਾ ਰਹੀ ਕਾਰ ਹਾਦਸਾਗ੍ਰਸਤ ਹੋਣ ਕਾਰਨ 5 ਦੀ ਮੌਤ ‘ਤੇ, ਪ੍ਰਧਾਨ ਮੰਤਰੀ ਵੱਲੋਂ 2 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ

ਸੰਭਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਵਾਰ ਨੂੰ ਸੰਭਲ ਵਿਆਹ ਦੀ ਕਾਰ ਹਾਦਸੇ ਦੀ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਹਰੇਕ ਮ੍ਰਿਤਕ ਦੇ ਵਾਰਸਾਂ ਲਈ 2-2 ਲੱਖ ਰੁਪਏ ਦੀ ਐਕਸ-ਗਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ।

ਸੰਭਲ ਦੇ ਐਸਪੀ ਕੇਕੇ ਬਿਸ਼ਨੋਈ ਨੇ ਦੱਸਿਆ, ‘‘ਸ਼ਾਮ 7.30 ਵਜੇ ਦੇ ਕਰੀਬ, ਸਾਨੂੰ ਸੂਚਨਾ ਮਿਲੀ ਕਿ ਇੱਕ ਬੋਲੈਰੋ ਨੀਓ ਕਾਰ ਜਨਤਾ ਇੰਟਰ ਕਾਲਜ ਦੀ ਕੰਧ ਨਾਲ ਟਕਰਾ ਗਈ ਹੈ। ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜੇ.ਸੀ.ਬੀ. ਦੀ ਮਦਦ ਨਾਲ ਕਾਰ ਨੂੰ ਹਟਾਇਆ।’’

ਐੱਸਪੀ ਨੇ ਅੱਗੇ ਕਿਹਾ, “ਪੰਜ ਗੰਭੀਰ ਜ਼ਖਮੀਆਂ ਨੂੰ ਅਲੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਪੰਜ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਉਹ ਜੁਨਵਾਈ ਪੁਲੀਸ ਸਟੇਸ਼ਨ ਖੇਤਰ ਦੇ ਹਰਗੋਵਿੰਦ ਪਿੰਡ ਦੇ ਵਸਨੀਕ ਸਨ।’’ ਉਨ੍ਹਾਂ ਦੱਸਿਆ ਕਿ ਕਾਰ ਵਿਆਹ ਸਮਾਗਮ ਦੌਰਾਨ ਜਾ ਰਹੀ ਕਾਰ ਬਾਰਾਤ ਦਾ ਹਿੱਸਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਹੋਇਆ।

ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਵਾਪਰੇ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ’ਤੇ ਬਹੁਤ ਦੁੱਖ ਹੈ। ਇਸ ਹਾਦਸੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾਵਾਂ, ਜ਼ਖਮੀ ਜਲਦੀ ਠੀਕ ਹੋਣ।’’ ਉਨ੍ਹਾਂ ਲਿਖਿਆ, ‘‘ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ (PMNRF) ਵਿੱਚੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਐਕਸ-ਗਰੇਸ਼ੀਆ ਦਿੱਤੀ ਜਾਵੇਗੀ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।’’

Related posts

ਤਿਲੰਗਾਨਾ ਸੁਰੰਗ ਹਾਦਸਾ: ਫਸੇ ਸੱਤ ਮਜ਼ਦੂਰਾਂ ਲਈ ਰਾਹਤ ਕਾਰਜ ਜਾਰੀ

Current Updates

ਰਾਹੁਲ ਗਾਂਧੀ ਦੀ ਚੌਥੀ ਪੀੜ੍ਹੀ ਵੀ SC, ST, OBC ਦਾ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੀ : ਸ਼ਾਹ

Current Updates

ਵੱਲਾਹ ਰੇਲਵੇ ਓਵਰ ਬ੍ਰਿਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਕੀਤਾ ਸਮਰਪਿਤ

Current Updates

Leave a Comment