December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਐਲਨ ਮਸਕ ਵੱਲੋਂ ਟਰੰਪ ਖ਼ਿਲਾਫ਼ ਆਪਣੀਆਂ ‘ਕੁਝ’ ਸੋਸ਼ਲ ਮੀਡੀਆ ਪੋਸਟਾਂ ’ਤੇ ਅਫ਼ਸੋਸ ਜ਼ਾਹਰ

ਐਲਨ ਮਸਕ ਵੱਲੋਂ ਟਰੰਪ ਖ਼ਿਲਾਫ਼ ਆਪਣੀਆਂ ‘ਕੁਝ’ ਸੋਸ਼ਲ ਮੀਡੀਆ ਪੋਸਟਾਂ ’ਤੇ ਅਫ਼ਸੋਸ ਜ਼ਾਹਰ

ਵਾਸ਼ਿੰਗਟਨ- ਅਰਬਪਤੀ ਕਾਰੋਬਾਰੀ ਐਲੋਨ ਮਸਕ (Billionaire businessman Elon Musk) ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (U.S. President Donald Trump) ਬਾਰੇ ਕੀਤੀਆਂ ਕੁਝ ਪੋਸਟਾਂ ‘ਤੇ ਅਫ਼ਸੋਸ ਹੈ ਕਿਉਂਕਿ ਇਨ੍ਹਾਂ ਵਿਚ ਉਹ ‘ਬਹੁਤ ਅਗਾਂਹ’ ਲੰਘ ਗਏ ਸਨ।

ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਮਸਕ ਨਾਲ ਉਸਦੇ ਰਿਸ਼ਤੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦੇ ਅਪਮਾਨ ਤੋਂ ਬਾਅਦ ਖਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿਚ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖਰਚ ਬਿੱਲ ਨੂੰ “ਘਿਣਾਉਣੀ ਕਾਰਵਾਈ” ਦੱਸਿਆ ਸੀ।

ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦੀਆਂ ਆਪਣੀਆਂ ਕੁਝ ਪੋਸਟਾਂ ਨੂੰ ਮਿਟਾ ਦਿੱਤਾ ਹੈ, ਜਿਨ੍ਹਾਂ ਵਿੱਚ ਰਾਸ਼ਟਰਪਤੀ ‘ਤੇ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਇੱਕ ਪੋਸਟ ਵੀ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਤਰੀਨ ਆਦਮੀ ਮਸਕ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਸਦਾ ਗੁੱਸਾ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਰਿਸ਼ਤੇ ਨੂੰ ਠੀਕ ਕਰਨਾ ਚਾਹ ਸਕਦਾ ਹੈ।

ਮਸਕ ਨੇ ਬੁੱਧਵਾਰ ਨੂੰ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ, “ਮੈਨੂੰ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ‘ਤੇ ਅਫ਼ਸੋਸ ਹੈ। ਉਹ ਬਹੁਤ ਜ਼ਿਆਦਾ ਅਗਾਂਹ ਲੰਘ ਗਈਆਂ ਸਨ।’’ ਉਂਝ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਖਾਸ ਪੋਸਟਾਂ ਬਾਰੇ ਗੱਲ ਕਰ ਰਿਹਾ ਸੀ। ਗ਼ੌਰਤਲਬ ਹੈ ਕਿ ਮਸਕ ਦੀ ਪੋਸਟ ਤੋਂ ਬਾਅਦ ਫ੍ਰੈਂਕਫਰਟ ਵਿੱਚ ਟੈਸਲਾ ਦੇ ਸ਼ੇਅਰ 2.7% ਵਧ ਗਏ।

Related posts

ਭਾਰਤ ਦੀ ਹਵਾਲਗੀ ਬੇਨਤੀ ‘ਤੇ ਅਮਰੀਕਾ ’ਚ ਨੀਰਵ ਮੋਦੀ ਦਾ ਭਰਾ ਗ੍ਰਿਫ਼ਤਾਰ

Current Updates

ਕੇਂਦਰ ਵੱਲੋਂ ਫ਼ਿਰੋਜ਼ਪੁਰ-ਪੱਟੀ ਰੇਲ ਲਾਈਨ ਪ੍ਰਾਜੈਕਟ ਨੂੰ ਹਰੀ ਝੰਡੀ

Current Updates

ਭਾਰਤ ਜਲਦੀ ਹੀ 100 ਕਰੋੜ ਵੋਟਰਾਂ ਵਾਲਾ ਦੇਸ਼ ਹੋਵੇਗਾ: ਸੀਈਸੀ ਰਾਜੀਵ ਕੁਮਾਰ

Current Updates

Leave a Comment