December 27, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ZEE5 ਵੱਲੋਂ ਦਿਲਜੀਤ ਦੋਸਾਂਝ ਦੀ ਫਿਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼

ZEE5 ਵੱਲੋਂ ਦਿਲਜੀਤ ਦੋਸਾਂਝ ਦੀ ਫਿਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼

ਨਵੀਂ ਦਿੱਲੀ- ZEE5 ਨੇ ਆਪਣੀ ਆਉਣ ਵਾਲੀ ਫਿਲਮ “ਡਿਟੈਕਟਿਵ ਸ਼ੇਰਦਿਲ” ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇੱਕ ਕਤਲ ਦੇ ਰਹੱਸ ਨਾਲ ਸਬੰਧਤ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਇਕ ਜਾਸੂਸ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਬੁਡਾਪੇਸਟ ਦੀ ਪਿੱਠਭੂਮੀ ’ਤੇ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਵੀ ਛਾਬੜੀਆ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਅਲੀ ਅੱਬਾਸ ਜ਼ਫਰ ਨੂੰ ‘ਸੁਲਤਾਨ’, ‘ਭਾਰਤ’ ਅਤੇ ‘ਟਾਈਗਰ ਜ਼ਿੰਦਾ ਹੈ’ ਵਰਗੇ ਪ੍ਰੋਜੈਕਟਾਂ ਵਿੱਚ ਸਹਾਇਤਾ ਕੀਤੀ ਸੀ।

ਇਹ ਫਿਲਮ 20 ਜੂਨ ਨੂੰ ZEE5 ’ਤੇ ਪ੍ਰੀਮੀਅਰ ਹੋਵੇਗੀ। ਇਸ ਦੇ ਕਲਾਕਾਰਾਂ ਵਿੱਚ ਡਾਇਨਾ ਪੈਂਟੀ, ਬੋਮਨ ਈਰਾਨੀ, ਰਤਨਾ ਪਾਠਕ ਸ਼ਾਹ, ਚੰਕੀ ਪਾਂਡੇ, ਸੁਮਿਤ ਵਿਆਸ, ਬਨੀਤਾ ਸੰਧੂ ਅਤੇ ਕਸ਼ਮੀਰਾ ਈਰਾਨੀ ਵੀ ਸ਼ਾਮਲ ਹਨ। ਟਰੇਲਰ ਰਿਲੀਜ਼ ਹੋਣ ਮੌਕੇ ਛਾਬੜੀਆ ਨੇ ਇਕ ਬਿਆਨ ਵਿਚ ਕਿਹਾ, ‘‘ਡਿਟੈਕਟਿਵ ਸ਼ੇਰਦਿਲ ਦਾ ਟਰੇਲਰ ਸਿਰਫ਼ ਸ਼ੁਰੂਆਤ ਹੈ, ਇੱਥੇ ਬਹੁਤ ਸਾਰਾ ਪਾਗਲਪਨ ਸਾਹਮਣੇ ਆਉਣ ਦੀ ਉਡੀਕ ਕਰ ਰਿਹਾ ਹੈ।’’

ਇਸ ਸਬੰਧੀ ਦਿਲਜੀਤ ਦੁਸਾਂਝ ਨੇ ਕਿਹਾ ਕਿ ਉਸ ਨੂੰ ਇਹ ਭੂਮੀਕਾ ਨਿਭਾਉਣ ਵਿਚ ਕਾਫੀ ਅਨੰਦ ਆਇਆ। ਉਨ੍ਹਾਂ ਕਿਹਾ, ‘‘ਡਿਟੈਕਟਿਵ ਸ਼ੇਰਦਿਲ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਜ਼ੇਦਾਰ ਰਿਹਾ ਹੈ। ਕਿਰਦਾਰ ਦੀਆਂ ਵਿਸ਼ੇਸ਼ਤਾਵਾਂ ਅਤੇ ਰਵੱਈਏ ਨੂੰ ਮੈਂ ਵੱਖਰੇ ਢੰਗ ਨਾਲ ਅਜ਼ਮਾਇਆ ਹੈ। ਉਮੀਦ ਹੈ ਕਿ ਦਰਸ਼ਕ ਇਸ ਕਿਰਦਾਰ ਅਤੇ ਫਿਲਮ ਦਾ ਆਨੰਦ ਮਾਣਨਗੇ।’’

Related posts

ਵੱਖ-ਵੱਖ ਸ਼ਹਿਰਾਂ ਵਿੱਚ ਸਫਾਈ ਲਈ 40 ਕਰੋੜ ਰੁਪਏ ਦੀ ਲਾਗਤ ਨਾਲ 730 ਮਸ਼ੀਨਾਂ ਖਰੀਦੀਆਂ

Current Updates

ਸਮਰਾਲਾ ਦੇ ਪਿੰਡ ਮਾਣਕੀ ’ਚ ਬਾਈਕ ਸਵਾਰਾਂ ਵੱਲੋਂ ਤਿੰਨ ਦੋਸਤਾਂ ’ਤੇ ਫਾਇਰਿੰਗ; ਇਕ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ

Current Updates

ਹਰਮੀਤ ਸਿੰਘ ਕਾਲਕਾ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ

Current Updates

Leave a Comment