December 1, 2025
ਖਾਸ ਖ਼ਬਰਪੰਜਾਬ

ਪੰਜਾਬੀ ਵਿਕੀਪੀਡੀਆ ਦਾ 23ਵਾਂ ਜਨਮਦਿਨ ਮਨਾਇਆ

ਪੰਜਾਬੀ ਵਿਕੀਪੀਡੀਆ ਦਾ 23ਵਾਂ ਜਨਮਦਿਨ ਮਨਾਇਆ
ਗਿਆਨ ਸਭਨਾਂ ਲਈਃ ਪੰਜਾਬੀ ਵਿਕੀਮੀਡੀਅਨਜ਼

ਕੁਲਦੀਪ ਸਿੰਘ ਬੁਰਜ ਭਲਾਈਕੇ ਬਣੇ ਵਿਕੀਮੀਡੀਆ ਸੰਯੋਜਕ

ਪਟਿਆਲਾ। ਕੁਦਰਤੀ ਸਾਧਨਾਂ, ਸੁਤੰਤਰਤਾ, ਇਨਸਾਫ਼, ਜ਼ਿੰਦਗੀ ਦੀ ਤਰ੍ਹਾਂ ਗਿਆਨ ਪ੍ਰਾਪਤ ਕਰਨਾ ਵੀ ਸਭ ਦਾ ਹੱਕ ਹੈ। ਗਿਆਨ ਸਭ ਲਈ ਹੈ, ਅਤੇ ਪੰਜਾਬੀ ਵਿਕੀਮੀਡੀਅਨਜ਼ ਇਸੇ ਲੀਹ ’ਤੇ ਲਗਾਤਾਰ ਕੰਮ ਕਰ ਰਹੇ ਹਨ। ਭਵਿੱਖ ਵਿੱਚ ਪੰਜਾਬੀ ਵਿਕੀਪੀਡੀਆ ਅਤੇ ਪੰਜਾਬੀ ਵਿਕੀਸਰੋਤ ਆਮ ਪੰਜਾਬੀਆਂ ਲਈ ਗਿਆਨ ਦਾ ਸਭ ਤੋਂ ਵੱਡਾ ਭੰਡਾਰ ਹੋਣਗੇ। ਪੰਜਾਬੀ ਵਿਕੀਪੀਡੀਆ ਦਾ 23ਵਾਂ ਜਨਮਦਿਨ ਮਨਾਉਣ ਲਈ ਕਰਵਾਈ ਗਈ ਪੰਜਾਬੀ ਵਿਕੀਮੀਡੀਅਨਜ਼ ਸਮੂਹ ਦੀ ਮਿਲਣੀ ਦੌਰਾਨ ਇਹ ਵਿਚਾਰ ਉੱਭਰ ਕੇ ਸਾਹਮਣੇ ਆਏ। ਹਾਇਕੂ ਹੱਟ ਧੌਲਾ ਵਿਖੇ ਕਰਵਾਏ ਇਸ ਸਮਾਰੋਹ ਦੀ ਮੇਜ਼ਬਾਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਡਾ. ਸੁਰਜੀਤ ਪਾਤਰ ਚੇਅਰ ਦੀ ਮੁੱਖੀ ਅਤੇ ਪ੍ਰਸਿੱਧ ਸਾਹਿਤਕਾਰਾ ਡਾ. ਜਗਦੀਸ਼ ਕੌਰ ਨੇ ਕੀਤੀ।
ਸਮਾਰੋਹ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਕੀਮੀਡੀਅਨਜ਼ ਸਮੂਹ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਪੰਜਾਬੀ ਵਿਕੀਮੀਡੀਅਨਜ਼ ਨਿਤੇਸ਼, ਸਤਦੀਪ ਗਿੱਲ ਅਤੇ ਚਰਨ ਗਿੱਲ ਦੀ ਅਗੁਵਾਈ ਵਿੱਚ ਕਰਵਾਏ ਗਏ ਇਸ ਸਮਾਰੋਹ ਵਿੱਚ ਦੋ ਦਰਜਨ ਤੋਂ ਵੱਧ ਪੰਜਾਬੀ ਵਿਕੀਮੀਡੀਅਨਜ਼ ਸ਼ਾਮਲ ਹੋਏ। ਇਸ ਦੌਰਾਨ ਅਗਲੇ ਇੱਕ ਸਾਲ ਲਈ ਸਮੂਹ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬੀ ਵਿਕੀਮੀਡੀਆ ਸਮੂਹ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਲਦੀਪ ਸਿੰਘ ਬੁਰਜ ਭਲਾਈਕੇ ਨੂੰ ਇੱਕ ਸਾਲ ਲਈ ਸਮੂਹ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਪੰਜਾਬੀ ਵਿਕੀਪੀਡੀਆ ਅਤੇ ਪੰਜਾਬੀ ਵਿਕੀਸਰੋਤ ਉੱਪਰ ਨਵੀਂ ਜਾਣਕਾਰੀ ਅਤੇ ਕਿਤਾਬਾਂ ਜੋੜਣ ਅਤੇ ਮੌਜੂਦਾ ਜਾਣਕਾਰੀ ਅਤੇ ਕਿਤਾਬਾਂ ਦੀ ਗੁਣਵੱਤਾ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮਾਤ-ਭਾਸ਼ਾ ਨਾਲ ਪਿਆਰ ਕਰਨ ਵਾਲੇ ਨਵੇਂ ਵਲੰਟੀਅਰਜ਼ ਜੋੜਣ ਲਈ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਨਿਤੇਸ਼, ਸਤਦੀਪ ਗਿੱਲ, ਤਮਨਪ੍ਰੀਤ ਕੌਰ, ਕੁਲਦੀਪ ਬੁਰਜ ਭਲਾਈਕੇ ਅਤੇ ਹਰਪ੍ਰੀਤ ਕੌਰ ਵੱਲੋਂ ਵਿਕੀਸਰੋਤ ਅਤੇ ਵਿਕੀਪੀਡੀਆ ਸਬੰਧੀ ਤਕਨੀਕੀ ਸਿਖਲਾਈ ਵੀ ਦਿੱਤੀ ਗਈ।
ਡਾ. ਜਗਦੀਸ਼ ਕੌਰ ਨੇ ਮਾਤ-ਭਾਸ਼ਾ ਪੰਜਾਬੀ ਵਿੱਚ ਗਿਆਨ ਆਮ ਲੋਕਾਂ ਤੱਕ ਪਹੁੰਚਾਉਣ ਦੀ ਪੰਜਾਬੀ ਵਿਕੀਮੀਡੀਅਨਜ਼ ਸਮੂਹ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ। ਸਮਾਰੋਹ ਦੇ ਅੰਤ ਵਿੱਚ ਧੰਨਵਾਦ ਕਰਦੇ ਹੋਏ ਚਰਨ ਗਿੱਲ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਕਿ ਇਸ ਸਮਾਰੋਹ ਵਿੱਚ 70 ਪ੍ਰਤੀਸ਼ਤ ਮਹਿਲਾ ਪ੍ਰਤੀਭਾਗੀ ਸ਼ਾਮਲ ਹੋਏ ਹਨ। ਮਾਤ-ਭਾਸ਼ਾ ਨੂੰ ਸਮਰਪਿਤ ਇੱਕ ਵਲੰਟੀਅਰ ਗਰੁੱਪ ਵਿੱਚ ਮਹਿਲਾਵਾਂ ਦੀ ਇਹ ਸਹਿਭਾਗਿਤਾ ਪ੍ਰਸ਼ੰਸਾਯੋਗ ਹੈ।
ਸਮਾਰੋਹ ਵਿੱਚ ਲਾਇਬ੍ਰੇਰੀਅਨ ਡਾ. ਲੱਜੂ ਸ਼ਰਮਾ, ਲੇਖਿਕਾ ਅਸ਼ਵਿੰਦਰ ਕੌਰ, ਵਿਕੀਮੀਡੀਅਨ ਗੁਰਮੇਲ ਕੌਰ, ਗੁਰਤੇਜ ਚੌਹਾਨ, ਸੋਨੀਆ ਅਟਵਾਲ, ਪ੍ਰੋ. ਪ੍ਰਭਜੋਤ ਕੌਰ ਗਿੱਲ, ਸੋਨੀਆ ਝੱਮਟ, ਤੁਲਸਪਾਲ ਕੌਰ, ਸਹਿਜਪ੍ਰੀਤ ਕੌਰ, ਤਰਨਪ੍ਰੀਤ ਗੋਸਵਾਮੀ, ਹਰਮਨਜੀਤ ਸਿੰਘ, ਗਗਨਦੀਪ ਕੌਰ ਅਤੇ ਹੋਰ ਸਾਹਿਤ ਤੇ ਭਾਸ਼ਾ ਪ੍ਰੇਮੀਆਂ ਨੇ ਹਿੱਸਾ ਲਿਆ।

Related posts

ਸ਼ੁਤਰਾਣਾ ਦੇ 14 ਪਿੰਡਾਂ ਦੇ 230 ਕਿਸਾਨਾਂ ਨੂੰ 69.56 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ

Current Updates

ਪਟਿਆਲਾ ’ਚੋਂ ਜਪਨੀਤ ਕੌਰ ਤੇ ਈਸ਼ਪ੍ਰੀਤ ਕੌਰ ਅੱਵਲ

Current Updates

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਸਜ਼ਾ ਮੁਅੱਤਲ ਕਰਨ ਦੀ ਮੰਗ

Current Updates

Leave a Comment