December 27, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸਿੱਖ ਕਤਲੇਆਮ: ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਦੀ ਕਾਰਵਾਈ

ਸਿੱਖ ਕਤਲੇਆਮ: ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਦੀ ਕਾਰਵਾਈ

ਚੰਡੀਗੜ੍ਹ- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੈਕਟਰ-28 ਵਿੱਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ‘ਸਾਕਾ 84 ਦੇ ਸਿੱਖ ਸਿਆਸਤ ਉੱਤੇ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਬੁੱਧੀਜੀਵੀਆਂ ਤੇ ਸਿੱਖ ਚਿੰਤਕਾਂ ਨੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਨਵੰਬਰ 1984 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਕੀਤਾ ਸਿੱਖਾਂ ਦਾ ਕਤਲੇਆਮ ਅਸਲ ਵਿੱਚ ਭਾਰਤੀ ਸਟੇਟ ਵੱਲੋਂ ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਲਈ ਵਹਿਸ਼ੀ ਕਾਰਵਾਈਆਂ ਸਨ। ਇਸ ਲਈ ਹੁਣ ਸਿੱਖ ਫਲਸਫੇ ਨੂੰ ਸਮਝਣ ਤੇ ਇਸ ਅਨੁਸਾਰ ਹੀ ਸਰਬੱਤ ਦੇ ਭਲੇ ਵਾਲਾ ਬ੍ਰਿਤਾਂਤ ਸਿਰਜਣ ਲਈ ਸੰਵਾਦ ਰਚਾਉਣਾ ਚਾਹੀਦਾ ਹੈ।

ਮੁੱਖ ਮਹਿਮਾਨ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਸੰਵਿਧਾਨਕ ਵਿਤਕਰਿਆਂ ਨੂੰ ਸਿੱਖ ਸਮੱਸਿਆ ਨਾਲ ਜੋੜ ਕੇ ਹੀ ਸਹੀ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਸਾਨੂੰ ਸਿੱਖ ਫਲਸਫੇ ਨੂੰ ਸਮਝਣ ਤੇ ਪ੍ਰਫੁੱਲਤ ਕਰਦਿਆਂ ਅਜਿਹੀ ਏਕਤਾ ਉਸਾਰਨੀ ਚਾਹੀਦੀ ਹੈ ਜੋ ਮਸਲਿਆਂ ਦੇ ਹੱਲ ਵੱਲ ਵਧਣ ਲਈ ਕਾਰਜਸ਼ੀਲ ਹੋਵੇ।

ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਸਿੱਖ ਫਲਸਫੇ ਨੂੰ ਸਮਝਾਉਣ ਦੀ ਥਾਂ ਅਜੋਕੇ ਸਿਆਸਤਦਾਨਾਂ ਵੱਲੋਂ ਆਪਣੀ ਸਿਆਸਤ ਲਈ ਵੋਟ ਬੈਂਕ ਵਧਾਉਣ ਲਈ ਹੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥ, ਪੰਜਾਬ ਤੇ ਮੁਲਕ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਦਾ ਸਹੀ ਰਾਹ ਲੱਭਣ ਲਈ ਸਾਨੂੰ ਪੰਜਾਬ ਦੀ ਧਰਤੀ ’ਤੇ ਫਲਸਫੇ ਤੋਂ ਹੀ ਰੌਸ਼ਨੀ ਮਿਲੇਗੀ। ਸਾਬਕਾ ਆਈਏਐੱਸ ਗੁਰਤੇਜ ਸਿੰਘ ਨੇ ਕਿਹਾ ਕਿ ਸਿੱਖੀ ਤੇ ਸਿੱਖ ਤਾਂ ਪਿਆਰ ਦਾ ਸੋਮਾ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਚਿੰਤਕਾਂ ਤੇ ਬੁੱਧੀਜੀਵੀਆਂ ਨੂੰ ਯੂਨੀਅਨ ਸਰਕਾਰ ਤੇ ਨੇਤਾਵਾਂ ਦੇ ਨਾਮ ਸਾਂਝੀ ਚਿੱਠੀ ਲਿਖ ਕੇ ਸਿੱਖਾਂ ਬਾਰੇ ਸਮਝਾਇਆ ਜਾਵੇ ਕਿ ਅਜਿਹੇ ਲੋਕਾਂ ਨਾਲ ਨਫ਼ਰਤ ਤੇ ਵਿਤਕਰਾ ਕਰ ਕੇ ਉਹ ਮੁਲਕ ਨਾਲ ਧ੍ਰੋਹ ਹੀ ਕਮਾ ਰਹੇ ਹਨ।

ਇਸ ਮੌਕੇ ਪੰਜਾਬੀ ਦੇ ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪੰਜਾਬ ਮਨੁੱਖੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸਿੰਘ ਮਾਲੀ, ਕੈਪਟਨ ਗੁਰਦੀਪ ਸਿੰਘ ਘੁੰਮਣ, ਦੀਦਾਰ ਸਿੰਘ ਨਲਵੀ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਖੁਸ਼ਹਾਲ ਸਿੰਘ ਨੇ ਨਿਭਾਈ।

Related posts

ਪੰਜਾਬ ਵਿੱਚ ਮੁੜ ਮੀਂਹ ਪੈਣ ਕਾਰਨ ਲੋਕਾਂ ਦੀ ਚਿੰਤਾ ਵਧੀ

Current Updates

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ’ਤੇ ਜਹਾਜ਼ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼

Current Updates

ਮੁਕਤਸਰ-ਮਲੋਟ ਸੜਕ ’ਤੇ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਖਤਾਨਾਂ ਵਿਚ ਪਲਟੀ

Current Updates

Leave a Comment