April 9, 2025
ਖਾਸ ਖ਼ਬਰਰਾਸ਼ਟਰੀ

ਵਿਸ਼ਵ ਮੁੱਕੇਬਾਜ਼ੀ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਛੇ ਤਗ਼ਮੇ ਜਿੱਤੇ

ਵਿਸ਼ਵ ਮੁੱਕੇਬਾਜ਼ੀ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਛੇ ਤਗ਼ਮੇ ਜਿੱਤੇ

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ਾਂ ਨੇ ਬ੍ਰਾਜ਼ੀਲ ਵਿੱਚ ਕਰਵਾਏ ਗਏ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਆਪਣੀ ਮੁਹਿੰਮ ਦਾ ਅੰਤ ਹਿਤੇਸ਼ ਦੇ ਸੋਨ ਤਗ਼ਮੇ ਸਮੇਤ ਛੇ ਤਗ਼ਮੇ ਜਿੱਤੇ ਹਨ। ਭਾਰਤ ਵਿਸ਼ਵ ਮੁੱਕੇਬਾਜ਼ੀ ਵੱਲੋਂ ਕਰਵਾਏ ਗਏ ਕਿਸੇ ਉੱਚ-ਪੱਧਰੀ ਕੌਮਾਂਤਰੀ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲੈ ਰਿਹਾ ਸੀ। ਹਿਤੇਸ਼ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਹੈ। ਉਸ ਦਾ ਵਿਰੋਧੀ ਇੰਗਲੈਂਡ ਦਾ ਓਡੇਲ ਕਮਾਰਾ ਜ਼ਖਮੀ ਹੋਣ ਕਾਰਨ 70 ਕਿਲੋ ਭਾਰ ਵਰਗ ਦੇ ਫਾਈਨਲ ਲਈ ਰਿੰਗ ਵਿੱਚ ਉੱਤਰ ਹੀ ਨਹੀਂ ਸਕਿਆ।

ਭਾਰਤੀ ਮੁੱਕੇਬਾਜ਼ ਅਭਿਨਾਸ਼ ਜਾਮਵਾਲ ਨੇ ਵੀ 65 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਪਰ ਸਥਾਨਕ ਦਾਅਵੇਦਾਰ ਯੂਰੀ ਰੀਸ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤ ਦੇ ਜਾਦੂਮਨੀ ਸਿੰਘ (50 ਕਿਲੋ), ਮਨੀਸ਼ ਰਾਠੌਰ (55 ਕਿਲੋ), ਸਚਿਨ (60 ਕਿਲੋ) ਅਤੇ ਵਿਸ਼ਾਲ (90 ਕਿਲੋਗ੍ਰਾਮ) ਨੇ ਕਾਂਸੇ ਦੇ ਤਗ਼ਮੇ ਜਿੱਤੇ।  ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ 10 ਮੈਂਬਰੀ ਟੀਮ ਉਤਾਰੀ ਸੀ। ਪੈਰਿਸ ਓਲੰਪਿਕ ਤੋਂ ਬਾਅਦ ਇਹ ਟੀਮ ਦਾ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਸੀ। 

Related posts

ਦਾਨਿਸ਼ਵੀਰ ਕਿਰਨ ਨੇ ਜਿੱਤੇ ਦੋ ਤਮਗੇ

Current Updates

ਬਿਹਾਰ: ਪ੍ਰਸ਼ਾਂਤ ਕਿਸ਼ੋਰ ਵੱਲੋਂ 14 ਦਿਨ ਬਾਅਦ ਮਰਨ ਵਰਤ ਖ਼ਤਮ

Current Updates

ਪੰਜਾਬ ਪੁਲੀਸ ਵੱਲੋਂ 450 ਹੋਰ ਕਿਸਾਨਾਂ ਨੂੰ ਰਿਹਾਅ ਕਰਨ ਦਾ ਐਲਾਨ

Current Updates

Leave a Comment