December 1, 2025
ਖਾਸ ਖ਼ਬਰਰਾਸ਼ਟਰੀ

ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦਹਿਸ਼ਤਗਰਦ ਹਲਾਕ

ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦਹਿਸ਼ਤਗਰਦ ਹਲਾਕ

ਸ੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ।ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਜਾਣਕਾਰੀ ਮਿਲਣ ’ਤੇ ਜ਼ਾਚਲਦਾਰਾ ਦੇ ਕਰੁਮਹੂਰਾ ਪਿੰਡ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਵਿੱਢੀ ਸੀ।

ਇਸ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਤਲਾਸ਼ੀ ਮੁਹਿੰਮ ਮੁਕਾਬਲੇ ਵਿਚ ਤਬਦੀਲ ਹੋ ਗਈ।ਸਲਾਮਤੀ ਦਸਤਿਆਂ ਦੀ ਜਵਾਬੀ ਕਾਰਵਾਈ ਵਿਚ ਦਹਿਸ਼ਤਗਰਦ ਮਾਰਿਆ ਤੇ ਮੌਕੇ ਤੋਂ ਕੁਝ ਹਥਿਆਰ ਤੇ ਗੋਲੀਸਿੱਕਾ ਵੀ ਬਰਾਮਦ ਕੀਤਾ ਗਿਆ ਹੈ।ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਨਹੀਂ ਹੋ ਸਕੀ ਤੇ ਉਹ ਕਿਸ ਸਮੂਹ ਜਾਂ ਦਹਿਸ਼ਤੀ ਜਥੇਬੰਦੀ ਨਾਲ ਸਬੰਧਤ ਸੀ ਉਸ ਬਾਰੇ ਪਤਾ ਲਾਇਆ ਜਾ ਰਿਹਾ ਹੈ।

Related posts

ਭੂਚਾਲ ਦੇ ਝਟਕਿਆਂ ਨਾਲ ਅੱਧੀ ਰਾਤੀ ਕੰਬਿਆ ਪੰਜਾਬ, ਰੂਪਨਗਰ ਸੀ ਕੇਂਦਰ

Current Updates

ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Current Updates

ਨੇਪਾਲ: ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਬਣ ਸਕਦੀ ਹੈ ਅੰਤਰਿਮ ਸਰਕਾਰ ਦੀ ਮੁਖੀ

Current Updates

Leave a Comment