September 26, 2026
ਖਾਸ ਖ਼ਬਰਰਾਸ਼ਟਰੀ

ਡੋਮੀਨਿਕ ਗਣਰਾਜ ’ਚ ਲਾਪਤਾ ਭਾਰਤੀ ਵਿਦਿਆਰਥਣ ਮਾਮਲੇ ’ਚ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’ ਜਾਰੀ

ਡੋਮੀਨਿਕ ਗਣਰਾਜ ’ਚ ਲਾਪਤਾ ਭਾਰਤੀ ਵਿਦਿਆਰਥਣ ਮਾਮਲੇ ’ਚ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’ ਜਾਰੀ

ਨਵੀਂ ਦਿੱਲੀ- ਪੀਲਾ ਸੁਚੇਤਨਾ ਇੰਟਰਪੋਲ ਨੇ ਡੋਮੀਨਿਕ ਗਣਰਾਜ ਵਿਚ 20 ਸਾਲਾ ਭਾਰਤੀ ਵਿਦਿਆਰਥਣ ਦੀ ਗੁੰਮਸ਼ੁਦਗੀ ਮਾਮਲੇ ਵਿਚ ‘ਯੈਲੋ ਨੋਟਿਸ’ ਜਾਰੀ ਕਰਕੇ ਆਲਮੀ ਪੱਧਰ ’ਤੇ ਏਜੰਸੀਆਂ ਨੂੰ ਚੌਕਸ ਕੀਤਾ ਹੈ।

‘ਯੈਲੋ ਨੋਟਿਸ’ ਗੁੰਮਸ਼ੁਦਾ ਵਿਅਕਤੀ ਲਈ ਆਲਮੀ ਪੁਲੀਸ ਅਲਰਟ ਹੈ। ਯੈਲੋ ਨੋਟਿਸ ਕਾਨੂੰਨ ਏਜੰਸੀਆਂ ਲਈ ਇਕ ਅਹਿਮ ਸੰਦ ਹੈ, ਜੋ ਲਾਪਤਾ ਵਿਅਕਤੀ ਨੂੰ ਲੱਭਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਇਹ ਸੰਭਾਵਨਾ ਹੈ ਕਿ ਸਬੰਧਤ ਵਿਅਕਤੀ ਵਿਦੇਸ਼ ਯਾਤਰਾ ਕਰ ਸਕਦਾ ਹੈ, ਜਾਂ ਉਸ ਨੂੰ ਕਿਸੇ ਹੋਰ ਮੁਲਕ ਲਿਜਾਇਆ ਜਾ ਸਕਦਾ ਹੈ।

ਸੁਦੀਕਸ਼ਾ ਕੋਨਾਨਕੀ, ਜੋ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ ਤੇ ਪਿਟਸਬਰਗ ਯੂਨਵਰਸਿਟੀ ਦੀ ਵਿਦਿਆਰਥਣ ਹੈ, 6 ਮਾਰਚ ਨੂੰ ਪੁੰਟਾ ਕਾਨਾ ਵਿਚ ਹੋਟਲ ਦੇ ਬਾਹਰ ਬੀਚ ’ਤੇ ਘੁੰਮਦਿਆਂ ਲਾਪਤਾ ਹੋ ਗਈ ਸੀ।

Related posts

ਪੰਤ ਦੀਆਂ 61 ਦੌੜਾਂ ਨਾਲ ਭਾਰਤੀ ਟੀਮ 141 ’ਤੇ 6 ਖਿਡਾਰੀ ਆਉਟ

Current Updates

’48 ਘੰਟਿਆਂ ਵਿੱਚ 4 ਮੌਤਾਂ। ਪੰਜਾਬ ਹੋਰ ਕਿੰਨੇ ਪੁੱਤਰ ਗੁਆਏਗਾ?’ ਨਸ਼ੇ ਨਾਲ ਸਬੰਧਤ ਮੌਤਾਂ ‘ਤੇ ਐਮਪੀ ਰੰਧਾਵਾ ਨੇ ਪੁੱਛਿਆ

Current Updates

ਉਚ ਅਧਿਕਾਰੀਆਂ ਨੂੰ ਸਭਾ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ

Current Updates

Leave a Comment