December 28, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਆਈਫਾ-2025: ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਮੰਚ ’ਤੇ ਇਕੱਠੇ ਨਜ਼ਰ ਆਏ

ਆਈਫਾ-2025: ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਮੰਚ ’ਤੇ ਇਕੱਠੇ ਨਜ਼ਰ ਆਏ

ਜੈਪੁਰ- ਬੌਲੀਵੁੱਡ ਕਲਾਕਾਰ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਅੱਜ ਇੱਥੇ 25ਵੇਂ ਭਾਰਤੀ ਫ਼ਿਲਮ ਅਕੈਡਮੀ ਐਵਾਰਡਜ਼ (ਆਈਆਈਐੱਫਏ) ’ਚ ਪ੍ਰੈੱਸ ਕਾਨਫਰੰਸ ਮੌਕੇ ਸਟੇਜ ਉੱਤੇ ਇਕੱਠੇ ਨਜ਼ਰ ਆਏ। ਇਨ੍ਹਾਂ ਦੋਵਾਂ ਨੇ 2007 ’ਚ ਵੱਖ ਹੋਣ ਤੋਂ ਪਹਿਲਾਂ ‘36 ਚਾਈਨਾ ਟਾਊਨ’, ‘ਛੁਪ ਛੁਪ ਕੇ’, ‘ਫ਼ਿਦਾ’ ਤੇ ‘ਜਬ ਵੂਈ ਮੈੱਟ’ ਫ਼ਿਲਮਾਂ ’ਚ ਇਕੱਠੇ ਕੰਮ ਕੀਤਾ ਸੀ। ਇਨ੍ਹਾਂ ਦੋਵਾਂ ਨੇ 2016 ਵਿੱਚ ‘ਉੜਤਾ ਪੰਜਾਬ’ ਫ਼ਿਲਮ ’ਚ ਵੀ ਕੰਮ ਕੀਤਾ ਸੀ ਪਰ ਇਕੱਠੇ ਸਕਰੀਨ ’ਤੇ ਨਜ਼ਰ ਨਹੀਂ ਆਏ ਸਨ।

ਸ਼ਾਹਿਦ ਕਪੂਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਆਈਫਾ ਐਵਾਰਡਜ਼ ਲਈ ਜੈਪੁਰ ਆ ਕੇ ਖੁਸ਼ ਹਾਂ। ਆਈਫਾ ਦੇ 25 ਵਰ੍ਹੇ ਪੂਰੇ ਹੋਣ ’ਤੇ ਵਧਾਈ। ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਲੋਕਾਂ ਸਾਹਮਣੇ ਲਾਈਵ ਪੇਸ਼ਕਾਰੀ ਦੇਣਾ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡਾ ਮਨੋਰੰਜਨ ਕਰਾਂਗੇ।’’

ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਤੋਂ ਇਲਾਵਾ ਅਦਾਕਾਰ ਕਾਰਤਿਕ ਆਰੀਅਨ, ਬੌਬੀ ਦਿਓਲ, ਫ਼ਿਲਮਸਾਜ਼ ਕਰਨ ਜੌਹਰ ਵੀ ਐਵਾਰਡ ਸਮਾਗਮ ’ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਹਨ। ਜੌਹਰ ਤੇ ਆਰੀਅਨ ਆਈਫਾ-2025 ਦੀ ਮੇਜ਼ਬਾਨੀ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਸਾਰੇ ਕਲਾਕਾਰਾਂ ਨੇ ਕਿਹਾ ਕਿ ਉਹ ਆਪਣੀ ਪੇਸ਼ਕਾਰੀ ਦੇਣ ਲਈ ਉਤਸੁਕ ਹਨ। ਸਮਾਗਮ ’ਚ ਜੈਦੀਪ ਅਹਿਲਾਵਤ, ਨੋਰਾ ਫ਼ਤੇਹੀ, ਨਿਮਰਤ ਕੌਰ, ਅਲੀ ਫ਼ਜ਼ਲ, ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਣਾ ਤੇ ਸ਼੍ਰੇਆ ਘੋਸ਼ਾਲ ਵੀ ਸ਼ਾਮਲ ਹੋਣਗੇ।

Related posts

ਪੰਜਾਬੀ ਫਿਲਮਾਂ ਦੀ ‘ਪੰਚਣੀ’ ਅਨੀਤਾ ਦੇਵਗਨ

Current Updates

ਪਾਕਿਸਤਾਨ ’ਤੇ ਮਿਜ਼ਾਈਲ ਹਮਲੇ ਮਗਰੋਂ ਸ਼ੇਅਰ ਬਾਜ਼ਾਰ ਵਿਚ ਉਤਰਾਅ ਚੜ੍ਹਾਅ

Current Updates

ਸਰਕਾਰੀ ਸਕੂਲ ਅਧਿਆਪਕ ਨੇ ‘ਵੰਦੇ ਮਾਤਰਮ’ ਗਾਉਣ ‘ਤੇ ਇਤਰਾਜ਼ ਜਤਾਇਆ, ਮੁਅੱਤਲ

Current Updates

Leave a Comment