September 13, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਆਈਫਾ ਡਿਜੀਟਲ ਅਵਾਰਡ 2025: ‘ਅਮਰ ਸਿੰਘ ਚਮਕੀਲਾ’ ਅਤੇ ‘ਪੰਚਾਇਤ 3’ ਨੂੰ ਮਿਲਿਆ ਆਈਫਾ ਡਿਜੀਟਲ ਐਵਾਰਡ

ਆਈਫਾ ਡਿਜੀਟਲ ਅਵਾਰਡ 2025: ‘ਅਮਰ ਸਿੰਘ ਚਮਕੀਲਾ’ ਅਤੇ ‘ਪੰਚਾਇਤ 3’ ਨੂੰ ਮਿਲਿਆ ਆਈਫਾ ਡਿਜੀਟਲ ਐਵਾਰਡ

ਜੈਪੁਰ: ‘ਅਮਰ ਸਿੰਘ ਚਮਕੀਲਾ’, ‘ਪੰਚਾਇਤ 3’ ਵੱਡੇ ਜੇਤੂਆਂ ਵਿੱਚੋਂ ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ‘ਅਮਰ ਸਿੰਘ ਚਮਕੀਲਾ’ ਅਤੇ ਵੈੱਬ ਸੀਰੀਜ਼ ‘ਪੰਚਾਇਤ’ ਦੇ ਤੀਜਾ ਸੀਜ਼ਨ ਨੂੰ ਇੱਥੇ ਆਈਫਾ ਡਿਜੀਟਲ ਐਵਾਰਡ 2025 ਵਿੱਚ ਸਿਖਰਲਾ ਸਥਾਨ ਮਿਲਿਆ। ਇਹ ਸਮਾਗਮ ਜੈਪੁਰ ਵਿੱਚ ਕਰਵਾਇਆ ਗਿਆ ਜਿਸ ਦੇ ਸਿਲਵਰ ਜੁਬਲੀ ਸਮਾਰੋਹ ਦੌਰਾਨ ਪਹਿਲੇ ਆਈਫਾ ਡਿਜੀਟਲ ਐਵਾਰਡ ਦਿੱਤੇ ਗਏ। ਇਸ ਮੌਕੇ ਨੋਰਾ ਫਤੇਹੀ, ਸਚਿਨ-ਜਿਗਰ, ਸ਼੍ਰੇਆ ਘੋਸ਼ਾਲ ਅਤੇ ਮੀਕਾ ਸਿੰਘ ਨੇ ਪੇਸ਼ਕਾਰੀ ਦਿੱਤੀ ਜਦਕਿ ਸਮਾਗਮ ਦੀ ਮੇਜ਼ਬਾਨੀ ਅਪਾਰਸ਼ਕਤੀ ਖੁਰਾਨਾ, ਵਿਜੇ ਵਰਮਾ ਅਤੇ ਅਭਿਸ਼ੇਕ ਬੈਨਰਜੀ ਨੇ ਕੀਤੀ। ਨੈੱਟਫਲਿਕਸ ’ਤੇ ਦਿਲਜੀਤ ਦੋਸਾਂਝ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਜਦੋਂ ਕਿ ਅਲੀ ਨੂੰ ਸਰਵੋਤਮ ਨਿਰਦੇਸ਼ਕ ਐਲਾਨਿਆ ਗਿਆ।

ਅਦਾਕਾਰੀ ਸ਼੍ਰੇਣੀਆਂ ਵਿੱਚ ਕ੍ਰਿਤੀ ਸੈਨਨ ਨੂੰ ‘ਦੋ ਪੱਤੀ’ ਦੀ ਮੁੱਖ ਭੂਮਿਕਾ ਲਈ ਸਰਵੋਤਮ ਖ਼ਿਤਾਬ (ਮਹਿਲਾ) ਮਿਲਿਆ। ਦੂਜੇ ਪਾਸੇ ਵਿਕਰਾਂਤ ਮੈਸੀ ਨੂੰ ਨੈੱਟਫਲਿਕਸ ਫਿਲਮ ‘ਸੈਕਟਰ 36’ ਲਈ ਸਰਵੋਤਮ ਅਦਾਕਾਰ (ਪੁਰਸ਼) ਐਲਾਨਿਆ ਗਿਆ ਜਦੋਂ ਕਿ ਉਸਦੇ ਸਹਿ-ਅਦਾਕਾਰ ਦੀਪਕ ਡੋਬਰਿਆਲ ਨੇ ਸਰਬੋਤਮ ਸਹਾਇਕ ਅਦਾਕਾਰ (ਪੁਰਸ਼) ਦਾ ਪੁਰਸਕਾਰ ਜਿੱਤਿਆ। ਸਭ ਤੋਂ ਵਧੀਆ ਸਹਾਇਕ ਅਦਾਕਾਰ (ਮਹਿਲਾ) ਦਾ ਪੁਰਸਕਾਰ ਅਨੁਪ੍ਰਿਆ ਗੋਇਨਕਾ ਨੂੰ ‘ਬਰਲਿਨ’ (ਜ਼ੀ5) ਵਿੱਚ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ।

Related posts

ਸੋਨੇ ਦੀ ਕੀਮਤ 1.27 ਲੱਖ ਪ੍ਰਤੀ 10 ਗ੍ਰਾਮ ਦੇ ਰਿਕਾਰਡ ’ਤੇ, 4,200 ਡਾਲਰ ਪ੍ਰਤੀ ਔਂਸ ਤੋਂ ਪਾਰ

Current Updates

ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ, ਹਰ ਬੱਚੇ ਨੂੰ ਸਫ਼ਲ ਹੋਣ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾ ਰਹੇ ਹਨ

Current Updates

ਧਰਮੇਂਦਰ ਪ੍ਰਧਾਨ ਲਾਂਭੇ ਹੋਣ; ਪ੍ਰਧਾਨ ਮੰਤਰੀ ਮੁਆਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ

Current Updates

Leave a Comment