April 9, 2025
ਖਾਸ ਖ਼ਬਰਰਾਸ਼ਟਰੀ

ਉੱਤਰਾਖੰਡ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ ਬੀ.ਆਰ.ਓ. ਦੇ 57 ਮਜ਼ਦੂਰ ਦਬੇ

ਉੱਤਰਾਖੰਡ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ ਬੀ.ਆਰ.ਓ. ਦੇ 57 ਮਜ਼ਦੂਰ ਦਬੇ

ਚਮੋਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਬਰਫ਼ ਦੇ ਵੱਡੇ-ਵੱਡੇ ਤੋਦੇ ਖਿਸਕਣ ਕਾਰਨ ਸੜਕ ਨਿਰਮਾਣ ਵਿੱਚ ਲੱਗੇ ਸਰਹੱਦੀ ਸੜਕ ਸੰਗਠਨ (Border Roads Organisation – BRo) ਦੇ 57 ਮਜ਼ਦੂਰ ਬਰਫ਼ ਹੇਠ ਦਬ ਗਏ ਹਨ। ਜਾਣਕਾਰੀ ਮੁਤਾਬਕ ਬਾਅਦ ਵਿਚ 10 ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਅਤੇ ਬਾਕੀ 47 ਦੱਬੇ ਹੋਏ ਮਜ਼ਦੂਰਾਂ ਨੂੰ ਕੱਢਣ ਦੀਆਂ ਕੋੋਸ਼ਿਸ਼ਾਂ ਜਾਰੀ ਸਨ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਆਈਟੀਬੀਪੀ ਅਤੇ ਫੌਜ ਦੇ ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਪੁਲੀਸ ਹੈੱਡਕੁਆਰਟਰ ਦੇ ਬੁਲਾਰੇ ਆਈਜੀ ਨੀਲੇਸ਼ ਆਨੰਦ ਭਾਰਨੇ ਨੇ ਕਿਹਾ ਕਿ 57 ਮਜ਼ਦੂਰਾਂ ਵਿੱਚੋਂ 10 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ।

ਬੀਆਰਓ ਦੇ ਕਾਰਜਕਾਰੀ ਇੰਜਨੀਅਰ ਸੀਆਰ ਮੀਣਾ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਅਤੇ ਭਾਰੀ ਬਰਫ਼ਬਾਰੀ ਕਾਰਨ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ-ਤਿੱਬਤ ਸਰਹੱਦੀ ਪੁਲੀਸ (ITBP) ਅਤੇ BRO ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਐਕਸ ਉਤੇ ਪਾਈ ਪੋਸਟ ਵਿਚ ਕਿਹਾ, “ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਨੇੜੇ ਬੀਆਰਓ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਦੌਰਾਨ ਬਰਫ਼ ਦੇ ਤੋਦੇ ਹੇਠ ਬਹੁਤ ਸਾਰੇ ਕਾਮਿਆਂ ਦੇ ਫਸਣ ਦੀ ਦੁਖਦਾਈ ਖ਼ਬਰ ਮਿਲੀ ਹੈ। ਆਈਟੀਬੀਪੀ, ਬੀਆਰਓ ਅਤੇ ਹੋਰ ਬਚਾਅ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਮੈਂ ਸਾਰੇ ਮਜ਼ਦੂਰ ਭਰਾਵਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।”

Related posts

ਡਾ. ਸੁਸ਼ੀਲ ਮਿੱਤਲ ਨੇ ਵੀਸੀ ਆਈ.ਕੇ.ਜੀ ਪੀ.ਟੀ.ਯੂ ਦਾ ਚਾਰਜ ਸੰਭਾਲਿਆ

Current Updates

ਰਾਸ਼ਟਰਪਤੀ ਮੁਰਮੂ ਨੇ ਤ੍ਰਿਵੇਣੀ ਸੰਗਮ ’ਤੇ ਲਾਈ ਆਸਥਾ ਦੀ ਡੁਬਕੀ

Current Updates

ਭੂਚਾਲ ਪਿੱਛੋਂ ਬੈਂਕਾਕ ਤੋਂ ਵਤਨ ਪਰਤੇ ਭਾਰਤੀ ਸੈਲਾਨੀਆਂ ਨੇ ਚੇਤੇ ਕੀਤੇ ਹੌਲਨਾਕ ਮੰਜ਼ਰ

Current Updates

Leave a Comment