December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਟਾਂਗਰੀ ਨਦੀ ਦਾ ਪਾਣੀ ਦੇਖਣ ਆਏ ਪੰਜ ਨਾਬਾਲਗ ਡੁੱਬੇ

ਟਾਂਗਰੀ ਨਦੀ ਦਾ ਪਾਣੀ ਦੇਖਣ ਆਏ ਪੰਜ ਨਾਬਾਲਗ ਡੁੱਬੇ
ਪਟਿਆਲਾ- ਜ਼ਿਲ੍ਹਾ ਪਟਿਆਲਾ ਦੇ   ਪਿੰਡ ਅਹਿਰੂ ਖੁਰਦ ਦੇ ਪੰਜ ਨਾਬਾਲਗ ਟਾਂਗਰੀ ਨਦੀ ਦੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ ਉਨ੍ਹਾਂ ਵਿੱਚੋਂ ਚਾਰ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਪਰ ੳਨ੍ਹਾਂ ਵਿਚੋਂ ਇੱਕ ਬੱਚਾ ਲਾਪਤਾ ਹੈ। ਟਾਂਗਰੀ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਬੱਚੇ ਟਾਂਗਰੀ ਨਦੀ ‘ਤੇ ਪਾਣੀ ਦੇਖਣ ਲਈ ਆਏ ਸਨ ਕਿ ਅਚਾਨਕ ਹੀ ਉਹ ਪੰਜੇ ਬੱਚੇ ਪਾਣੀ ’ਚ ਰੁੜ੍ਹ ਗਏ।
ਚਾਰ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਇੱਕ ਬੱਚੇ ਦੀ ਐੱਨਡੀਆਰਐੱਫ ਦੀ ਸਹਾਇਤਾ ਨਾਲ ਗੋਤਾ ਖੋਰ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਲਾਪਤਾ ਬੱਚੇ ਕੋਈ ਥਹੁ ਪਤਾ ਨਹੀਂ ਸੀ ਸਕਿਆ।

Related posts

ਮਲੇਸ਼ੀਆਈ ਮਾਡਲ ਨੇ ਭਾਰਤੀ ਪੁਜਾਰੀ ‘ਤੇ ਮੰਦਰ ’ਚ ਜਿਨਸੀ ਸ਼ੋਸ਼ਣ ਦਾ ਲਾਇਆ ਦੋਸ਼

Current Updates

ਦਿੱਲੀ ਚੋਣਾਂ: ਭਾਜਪਾ ਵੱਲੋਂ ਕੇਜੀ ਤੋਂ ਪੀਜੀ ਤੱਕ ਮੁਫ਼ਤ ਸਿੱਖਿਆ ਦਾ ਵਾਅਦਾ

Current Updates

ਰਾਤ ਭਰ ਚੱਲੀ ਸੁਣਵਾਈ; ਅਕਾਲੀ ਆਗੂ ਕੰਚਨਪ੍ਰੀਤ ਕੌਰ ਤੜਕਸਾਰ ਰਿਹਾਅ

Current Updates

Leave a Comment