December 28, 2025
ਖਾਸ ਖ਼ਬਰਪੰਜਾਬਰਾਸ਼ਟਰੀ

ਡਾ. ਮੁਜਤਬਾ ਹੁਸੈਨ ਨੂੰ ਮਿਲਿਆ ਪਟਿਆਲਾ ਪ੍ਰਾਈਡ ਐਵਾਰਡ

ਡਾ. ਮੁਜਤਬਾ ਹੁਸੈਨ ਨੂੰ ਮਿਲਿਆ ਪਟਿਆਲਾ ਪ੍ਰਾਈਡ ਐਵਾਰਡ

ਪਟਿਆਲਾ- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬੰਸਰੀ ਵਾਦਕ ਉਸਤਾਦ ਡਾ. ਮੁਜਤਬਾ ਹੁਸੈਨ ਨੂੰ ‘ਪਟਿਆਲਾ ਪ੍ਰਾਈਡ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਇੰਟਰਨੈਸ਼ਨਲ ਪੰਜਾਬੀ ਕਲਾ ਮੰਚ ਵੱਲੋਂ ਰਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ਵਿਖੇ ਕਰਵਾਏ ਗਏ ਸਨਮਾਨ ਅਤੇ ਸੰਗੀਤ ਸਮਾਰੋਹ ਮੌਕੇ ਪ੍ਰਦਾਨ ਕੀਤਾ ਗਿਆ। ਇਸ ਮੌਕੇ ਕੋਟਕਪੁਰਾ ਦੇ ਗ਼ਜ਼ਲ ਗਾਇਕ ਕ੍ਰਿਸ਼ਨ ਕੁਮਾਰ ਨੂੰ ‘ਗ਼ਜ਼ਲ ਸਮਰਾਟ ਗੁਲਾਮ ਅਲੀ’ ਐਵਾਰਡ ਅਤੇ ਦਿੱਲੀ ਘਰਾਣੇ ਦੇ ਤਬਲਾ ਵਾਦਕ ਯੂਨੁਸ ਹੁਸੈਨ ਨੂੰ ‘ਸਰਵੋਤਮ ਤਬਲਾ ਸੰਗਤਕਾਰ’ ਐਵਾਰਡ ਨਾਲ ਨਿਵਾਜਿਆ ਗਿਆ।
ਅੱਖਾਂ ਦੇ ਪ੍ਰਸਿੱਧ ਸਰਜਨ ਡਾ. ਸੁਖਦੀਪ ਸਿੰਘ ਬੋਪਾਰਾਏ ਦੀ ਅਗੁਵਾਈ ਵਿੱਚ ਆਯੋਜਿਤ ਇਸ ਸਨਮਾਨ ਸਮਾਰੋਹ ਮੌਕੇ ਤਿੰਨੋੰ ਸਨਮਾਨਿਤ ਕਲਾਕਾਰਾਂ ਵੱਲੋਂ ਆਪਣੇ ਫ਼ਨ ਦਾ ਜ਼ਬਰਦਸਤ ਮੁਜ਼ਾਹਰਾ ਵੀ ਕੀਤਾ ਗਿਆ। ਇੰਟਰਨੈਸ਼ਨਲ ਪੰਜਾਬੀ ਕਲਾ ਮੰਚ ਦੇ ਸਕੱਤਰ ਸ਼ਾਇਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁੰਬਈ ਤੋਂ ਪਟਿਆਲਾ ਆ ਕੇ ਵੱਸੇ ਉਸਤਾਦ ਡਾ. ਮੁਜਤਬਾ ਹੁਸੈਨ ਨੇ ਪਟਿਆਲਾ ਅੰਦਰ ਸੰਗੀਤ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਐਸੀ ਤਾਨ ਛੇੜ ਰੱਖੀ ਹੈ, ਜਿਸ ਨਾਲ ਹਰੇਕ ਪਟਿਆਲਾ ਵਾਸੀ ਨੂੰ ਉਨ੍ਹਾਂ ਤੇ ਮਾਣ ਹੈ। ਇਸੇ ਕਰਕੇ ਮੰਚ ਵੱਲੋਂ ਉਨ੍ਹਾਂ ਨੂੰ ‘ਪਟਿਆਲਾ ਪ੍ਰਾਈਡ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਕੋਟਕਪੁਰਾ ਨਿਵਾਸੀ ਕ੍ਰਿਸ਼ਨ ਕੁਮਾਰ ਅਜਿਹੇ ਕਲਾਕਾਰ ਹਨ ਜੋ ਗ਼ਜ਼ਲ ਗਾਇਕ ਗੁਲਾਮ ਅਲੀ ਜੀ ਦੀ ਹੂਬਹੂ ਆਵਾਜ਼ ਪੇਸ਼ ਕਰਨ ਦੀ ਸਮਰੱਥਾ ਰੱਖਦੇ ਹਨ। ਖੁਦ ਗ਼ਜ਼ਲ ਗਾਇਕ ਗੁਲਾਮ ਅਲੀ ਜੀ ਉਨ੍ਹਾਂ ਨੂੰ ‘ਛੋਟੇ ਗੁਲਾਮ ਅਲੀ’ ਦੀ ਉਪਾਧੀ ਦੇ ਚੁੱਕੇ ਹਨ। ਮੰਚ ਵੱਲੋਂ ਉਨ੍ਹਾਂ ਨੂੰ ‘ਗ਼ਜ਼ਲ ਸਮਰਾਟ ਗੁਲਾਮ ਅਲੀ’ ਐਵਾਰਡ ਦਿੱਤਾ ਜਾ ਰਿਹਾ ਹੈ। ਵੱਡੇ-ਵੱਡੇ ਕਲਾਕਾਰਾਂ ਨਾਲ ਬਾਖੂਬੀ ਤਬਲਾ ਸੰਗਤ ਕਰਨ ਲਈ ਦਿੱਲੀ ਘਰਾਣੇ ਦੇ ਯੂਨੁਸ ਹੁਸੈਨ ਨੂੰ ‘ਸਰਵੋਤਮ ਤਬਲਾ ਸੰਗਤਕਾਰ’ ਐਵਾਰਡ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਸੁਖਦੀਪ ਸਿੰਘ ਬੋਪਾਰਾਏ ਜੋਕਿ ਖੁਦ ਇੱਕ ਚੰਗੇ ਕਲਾਕਾਰ ਅਤੇ ਕਲਾ ਸੇਵੀ ਹਨ, ਦੀ ਪ੍ਰੇਰਣਾ ਨਾਲ ਇਹ ਸਾਲਾਨਾ ਐਵਾਰਡ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਤੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਹਰਪ੍ਰੀਤ ਸਿੰਘ ਸੰਧੂ, ਸ਼ਾਇਰ ਪਰਵਿੰਦਰ ਸ਼ੋਖ, ਪਟਿਆਲਾ ਆਰਟ ਐਂਡ ਕਲਚਰਲ ਫਾਉਂਡੇਸ਼ਨ ਦੇ ਸੰਯੋਜਕ ਕਲਾ ਸੇਵੀ ਅਮਨ ਅਰੋੜਾ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ। ਇਸ ਤੋਂ ਇਲਾਵਾ ਕਲਾ ਮੰਚ ਦੇ ਸਮੂਹ ਮੈਂਬਰਾਂ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਆਨੰਦ ਮਾਣਿਆ ।

Related posts

ਅਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ

Current Updates

ਅਰਬ ਸਾਗਰ ’ਚ ਸਰਵੇਖਣ ਲਈ ਪੁੱਜੇ ਦੋ ਚੀਨੀ ਬੇੜੇ

Current Updates

1984 ਸਿੱਖ ਵਿਰੋਧੀ ਦੰਗੇ: ਇਸਤਗਾਸਾ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗੀ

Current Updates

Leave a Comment