December 28, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਆਦਰ ਜੈਨ ਤੇ ਅਲੇਖਾ ਅਡਵਾਨੀ ਵਿਆਹ ਦੇ ਬੰਧਨ ’ਚ ਬੱਝੇ

ਆਦਰ ਜੈਨ ਤੇ ਅਲੇਖਾ ਅਡਵਾਨੀ ਵਿਆਹ ਦੇ ਬੰਧਨ ’ਚ ਬੱਝੇ

ਮੁੰਬਈ: ਬੌਲੀਵੁੱਡ ਅਦਾਕਾਰ ਆਦਰ ਜੈਨ ਆਪਣੀ ਮਿੱਤਰ ਅਲੇਖਾ ਅਡਵਾਨੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਹੁਣ ਉਹ ਦੋਵੇਂ ਰਸਮੀ ਤੌਰ ’ਤੇ ਪਤੀ-ਪਤਨੀ ਬਣ ਗਏ ਹਨ। ਇਸ ਜੋੜੇ ਨੇ ਮੁੰਬਈ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹਿੰਦੂ ਰੀਤੀ-ਰਿਵਾਜ ਮੁਤਾਬਕ ਵਿਆਹ ਕਰਵਾਇਆ। ਇਸ ਦੌਰਾਨ ਲਾੜਾ-ਲਾੜੀ ਰਵਾਇਤੀ ਪਹਿਰਾਵੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਸਨ। ਆਦਰ ਜੈਨ ਸਫੈਦ ਸ਼ੇਰਵਾਨੀ ਵਿੱਚ ਬਿਲਕੁਲ ਸ਼ਾਹੀ ਅੰਦਾਜ਼ ਵਿੱਚ ਨਜ਼ਰ ਆ ਰਿਹਾ ਸੀ। ਹਰਾ ਹਾਰ ਉਸ ਦੇ ਸ਼ਾਹੀ ਅੰਦਾਜ਼ ਵਿੱਚ ਚਾਰ ਚੰਨ ਲਾ ਰਿਹਾ ਸੀ। ਦੂਜੇ ਪਾਸੇ ਅਲੇਖਾ ਨੇ ਸੁਨਹਿਰੀ ਕਢਾਈ ਵਾਲਾ ਲਾਲ ਲਹਿੰਗਾ ਪਹਿਨਿਆ ਹੋਇਆ ਸੀ। ਜਿਵੇਂ ਹੀ ਇਹ ਜੋੜਾ ਸਮਾਗਮ ਵਾਲੀ ਥਾਂ ਤੋਂ ਬਾਹਰ ਆਇਆ ਤਾਂ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਆਦਰ ਦੇ ਰਿਸ਼ਤੇਦਾਰ ਕਰੀਨਾ ਕਪੂਰ, ਕ੍ਰਿਸ਼ਨਾ ਕਪੂਰ ਅਤੇ ਰਣਬੀਰ ਕਪੂਰ ਸਮੇਤ ਬੌਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਨੀਤੂ ਕਪੂਰ, ਆਲੀਆ ਭੱਟ ਅਤੇ ਸੈਫ ਅਲੀ ਖ਼ਾਨ ਵੀ ਮੌਜੂਦ ਸਨ। ਇਸ ਜੋੜੇ ਨੇ ਜਨਵਰੀ ਵਿੱਚ ਗੋਆ ਵਿੱਚ ਈਸਾਈ ਰੀਤੀ-ਰਿਵਾਜ ਮੁਤਾਬਕ ਵਿਆਹ ਕਰਵਾਇਆ ਸੀ। ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਦੀ ਮੰਗਣਾ ਹੋਈ ਸੀ ਜਿਸ ਵਿੱਚ ਬੌਲੀਵੁੱਡ ਦੀਆਂ ਕਈ ਹਸਤੀਆਂ ਮੌਜੂਦ ਸਨ। ਆਦਰ ਨੇ ਇਸ ਤੋਂ ਪਹਿਲਾਂ ਆਪਣੀ ਮੰਗਣੀ ਸਬੰਧੀ ਖੁਲਾਸਾ ਸਤੰਬਰ 2023 ਵਿੱਚ ਕੀਤਾ ਸੀ।

Related posts

ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਮੁਲਤਵੀ

Current Updates

ਜਨ ਸ਼ਤਾਬਦੀ ਐਕਸਪ੍ਰੈੱਸ ਮੁਰੰਮਤ ਅਧੀਨ ਟਰੈਕ ਵੱਲ ਮੋੜੀ, ਲੋਕੋ ਪਾਇਲਟ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਟਲਿਆ

Current Updates

ਲੈਂਡ ਪੂਲਿੰਗ ਨੀਤੀ: ਕਿਸਾਨ ਆਗੂਆਂ ਦੀ ਸਰਕਾਰ ਨੂੰ ਚੇਤਾਵਨੀ; ਨੀਤੀ ਵਾਪਸ ਲਓ ਜਾਂ ਵੱਡੇ ਅੰਦੋਲਨ ਲਈ ਤਿਆਰ ਰਹੋ

Current Updates

Leave a Comment