December 27, 2025
ਖਾਸ ਖ਼ਬਰਰਾਸ਼ਟਰੀ

ਭਾਰਤ ਤੇ ਪਾਕਿ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਕੰਟਰੋਲ ਰੇਖਾ ਦੇ ਨਾਲ ਫਲੈਗ ਮੀਟਿੰਗ

ਭਾਰਤ ਤੇ ਪਾਕਿ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਕੰਟਰੋਲ ਰੇਖਾ ਦੇ ਨਾਲ ਫਲੈਗ ਮੀਟਿੰਗ

ਜੰਮੂ-ਭਾਰਤ ਤੇ ਪਾਕਿਸਤਾਨ ਨੇ ਸਰਹੱਦ ਉੱਤੇ ਫਾਇਰਿੰਗ ਤੇ ਬਾਰੂਦੀ ਸੁਰੰਗ (IED) ਹਮਲੇ ਦੀਆਂ ਹਾਲੀਆ ਘਟਨਾਵਾਂ ਮਗਰੋਂ ਬਣੀ ਤਲਖੀ ਘਟਾਉਣ ਦੇ ਇਰਾਦੇ ਨਾਲ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਫਲੈਗ ਮੀਟਿੰਗ ਕੀਤੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬ੍ਰਿਗੇਡ-ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ‘ਚੱਕਾਂ ਦਾ ਬਾਗ਼’ ਸਰਹੱਦੀ ਲਾਂਘੇ ਉੱਤੇ ਹੋਈ, ਜਿੱਥੇ ਦੋਵਾਂ ਧਿਰਾਂ ਨੇ ਸਰਹੱਦ ਦੇ ਦੋਵੇਂ ਪਾਸੇ ਅਮਨ ਦੀ ਬਹਾਲੀ ਦੀ ਲੋੜ ’ਤੇ ਜ਼ੋਰ ਦਿੱਤਾ।

ਸੂਤਰਾਂ ਨੇ ਕਿਹਾ ਕਿ ਸਵਾ ਘੰਟੇ ਦੇ ਕਰੀਬ ਚੱਲੀ ਬੈਠਕ ਸਵੇਰੇ 11 ਵਜੇ ਸ਼ੁਰੂ ਹੋਈ ਸੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਸਾਜ਼ਗਾਰ ਤੇ ਦੋਸਤਾਨਾ ਮਾਹੌਲ ਵਿਚ ਹੋਈ ਤੇ ਦੋਵਾਂ ਧਿਰਾਂ ਨੇ ਸਰਹੱਦ ’ਤੇ ਅਮਨ ਦੇ ਵਡੇਰੇ ਹਿੱਤਾਂ ਵਿਚ ਗੋਲੀਬੰਦੀ ਸਮਝੌਤੇ ਦਾ ਸਨਮਾਨ ਬਣਾ ਕੇ ਰੱਖਣ ਦੀ ਸਹਿਮਤੀ ਦਿੱਤੀ। ਦੋਵਾਂ ਧਿਰਾਂ ਵੱਲੋਂ 25 ਫਰਵਰੀ 2021 ਨੂੰ ਸਮਝੌਤਾ ਨਵਿਆਏ ਜਾਣ ਮਗਰੋਂ  ਜੰਮੂ ਕਸ਼ਮੀਰ ਨਾਲ ਲੱਗਦੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਬਹੁਤ ਘੱਟ ਦੇਖਣ ਨੂੰ ਮਿਲੀ ਹੈ।

Related posts

ਛੱਠ ਪੂਜਾ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ

Current Updates

ਬੰਗਲਾਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟਾਂ ‘ਤੇ ਭਾਰਤੀ ਝੰਡੇ ‘ਤੇ ਰੱਖਿਆ ਕਦਮ , ਗੁੱਸੇ ‘ਚ ਆਏ ਲੋਕ

Current Updates

ਭਾਰਤ ਅਮਰੀਕਾ ਦੁਵੱਲੀ ਮੀਟਿੰਗ ਅਸੀਂ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ: ਰੂਬੀਓ

Current Updates

Leave a Comment