December 27, 2025
ਅੰਤਰਰਾਸ਼ਟਰੀਖਾਸ ਖ਼ਬਰ

G-20 ਆਲਮੀ ਏਜੰਡੇ ਨੂੰ ਅੱਗੇ ਵਧਾਉਣ ਦੇ ਦ੍ਰਿਸ਼ਟੀਕੋਣ ਨੂੰ ਇਕਸੁਰ ਕਰਨ ਦੀ ਕੁੰਜੀ: ਜੈਸ਼ੰਕਰ

G-20 ਆਲਮੀ ਏਜੰਡੇ ਨੂੰ ਅੱਗੇ ਵਧਾਉਣ ਦੇ ਦ੍ਰਿਸ਼ਟੀਕੋਣ ਨੂੰ ਇਕਸੁਰ ਕਰਨ ਦੀ ਕੁੰਜੀ: ਜੈਸ਼ੰਕਰ

ਜੌਹੈੱਨਸਬਰਗ-ਮੌਜੂਦਾ ਭੂ-ਸਿਆਸੀ ਦ੍ਰਿਸ਼ਟੀਕੋਣ ਦੀਆਂ ਪੇਚੀਦਗੀਆਂ ਨੂੰ ਉਜਾਗਰ ਕਰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਜੀ 20 ਦੀ ਸਮਰੱਥਾ ਦ੍ਰਿਸ਼ਟੀਕੋਣਾਂ ਨੂੰ ਇਕਸੁਰ ਬਣਾ ਕੇ ਆਲਮੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੁੰਜੀ ਹੈ। ਜੈਸ਼ੰਕਰ ਜੀ-20 ਵਿਚ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੇ ਦੋ ਰੋਜ਼ਾ ਦੌਰੇ ’ਤੇ ਜੌਹੈੱਨਸਬਰਗ ’ਚ ਹਨ।

‘ਗਲੋਬਲ ਭੂ-ਸਿਆਸੀ ਸਥਿਤੀ ’ਤੇ ਚਰਚਾ’ ਸਿਰਲੇਖ ਵਾਲੇ ਜੀ-20 ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਜੀ-20 ਵਿਸ਼ਵ ਦੀ ਵੱਧ ਰਹੇ ਬਹੁ-ਧਰੁਵੀਕਰਨ ਦਾ ਅਹਿਮ ਪ੍ਰਗਟਾਵਾ ਹੈ। ਇਸ ਤੋਂ ਇਲਾਵਾ ਗਲੋਬਲ ਭੂ-ਸਿਆਸੀ ਸਥਿਤੀ ਕਿਸੇ ਵੀ ਪਰਿਭਾਸ਼ਾ ਤੋਂ ਮੁਸ਼ਕਲ ਹੈ, ਜਿਸ ਵਿਚ ਵਿੱਚ ਕੋਵਿਡ ਮਹਾਂਮਾਰੀ, ਸੰਘਰਸ਼ ਸਥਿਤੀਆਂ, ਵਿੱਤੀ ਦਬਾਅ, ਭੋਜਨ ਸੁਰੱਖਿਆ ਅਤੇ ਜਲਵਾਯੂ ਚਿੰਤਾਵਾਂ ਜਿਹੀਆਂ ਚੁਣੌਤੀਆਂ ਹਨ।’’

ਉਨ੍ਹਾਂ ਕਿਹਾ ਕਿ ਕੇਂਦਰਤ ਸਪਲਾਈ ਚੇਨ, ਵਪਾਰ ਅਤੇ ਡੇਟਾ ਪ੍ਰਵਾਹ ਦੀ ਪਾਰਦਰਸ਼ਤਾ ਬਾਰੇ ਕੁੱਝ ਮੌਜੂਦਾ ਚਿੰਤਾਵਾਂ ਹਨ। ਇਸ ਦੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਲੈਕਟ੍ਰਿਕ ਵਾਹਨਾਂ, ਸਪੇਸ, ਡਰੋਨ ਜਾਂ ਗ੍ਰੀਨ ਹਾਈਡ੍ਰੋਜਨ ’ਤੇ ਵਿਭਿੰਨ ਪ੍ਰਗਤੀ ਦੇ ਸਪਸ਼ਟ ਭੂ-ਸਿਆਸੀ ਦਬਾਅ ਹਨ।

ਜੈਸ਼ੰਕਰ ਨੇ ਸਬੋਧਨ ਕਰਦਿਆਂ ਕਿਹਾ ਜੀ-20 ਸਾਡੀਆਂ ਰੁਚੀਆਂ, ਸੱਭਿਆਚਾਰਾਂ ਅਤੇ ਨਜ਼ਰੀਏ ਦੀ ਵਿਭਿੰਨਤਾ ਨੂੰ ਹਾਸਲ ਕਰਦਾ ਹੈ ਇਸੇ ਕਰਕੇ ਦ੍ਰਿਸ਼ਟੀਕੋਣਾਂ ਨੂੰ ਇਕਸੁਰ ਕਰਨ ਦੀ ਇਸ ਦੀ ਯੋਗਤਾ ਵਿਸ਼ਵਵਿਆਪੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੁੰਜੀ ਹੈ।

ਉਨ੍ਹਾਂ ਪੱਛਮੀ ਏਸ਼ੀਆ, ਸਮੁੰਦਰੀ ਸੁਰੱਖਿਆ, ਯੂਕਰੇਨ ਸੰਘਰਸ਼, ਹਿੰਦ-ਪ੍ਰਸ਼ਾਂਤ ਅਤੇ ਸੰਯੁਕਤ ਰਾਸ਼ਟਰ ਸੁਧਾਰਾਂ ਬਾਰੇ ਭਾਰਤ ਦੀ ਸਥਿਤੀ ਸਪਸ਼ਟ ਕੀਤੀ ਅਤੇ ਕਿਹਾ ਕਿ ਭਾਰਤ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦਾ ਸਵਾਗਤ ਕਰਦਾ ਹੈ, ਮਾਨਵਤਾਵਾਦੀ ਸਹਾਇਤਾ ਦਾ ਸਮਰਥਨ ਕਰਦਾ ਹੈ, ਅਤਿਵਾਦ ਦੀ ਨਿੰਦਾ ਕਰਦਾ ਹੈ ਅਤੇ ਲਿਬਨਾਨ ਦੇ ਹੱਲ ਨੂੰ ਯਕੀਨੀ ਬਣਾਉਣ ਲਈ ਦੋ-ਰਾਜਾਂ ਦੀ ਵਕਾਲਤ ਕਰਦਾ ਹੈ।

ਯੂਕਰੇਨ ਵਿਵਾਦ ’ਤੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਲੰਬੇ ਸਮੇਂ ਤੋਂ ਗੱਲਬਾਤ ਅਤੇ ਕੂਟਨੀਤੀ ਦੀ ਵਕਾਲਤ ਕੀਤੀ ਹੈ। ਅੱਜ ਦੁਨੀਆ ਉਮੀਦ ਕਰਦੀ ਹੈ ਕਿ ਸਬੰਧਤ ਧਿਰਾਂ ਯੁੱਧ ਨੂੰ ਖਤਮ ਕਰਨ ਲਈ ਇਕ-ਦੂਜੇ ਨਾਲ ਸਮਝੌਤਾ ਕਰਨ।

ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਕੇ, ਸੰਯੁਕਤ ਰਾਜ, ਅਫਰੀਕੀ ਸੰਘ ਅਤੇ ਯੂਰਪੀਅਨ ਯੂਨੀਅਨ ਵੀ ਜੀ-20 ਦੇ ਮੈਂਬਰ ਹਨ।

Related posts

ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਮੁਲਤਵੀ

Current Updates

ਐਸ.ਸੀ.ਓ. ਵੱਲੋਂ ਪਹਿਲਗਾਮ ਹਮਲੇ ਤੇ ਅਤਿਵਾਦ ਖਿਲਾਫ਼ ਲੜਾਈ ’ਚ ਦੋਹਰੇ ਮਾਪਦੰਡਾਂ ਦੀ ਨਿਖੇਧੀ

Current Updates

ਛੱਤੀਸਗੜ੍ਹ: ਮੁਕਾਬਲੇ ਵਿਚ ਚਾਰ ਨਕਸਲੀ ਹਲਾਕ, ਹੈੱਡ ਕਾਂਸਟੇਬਲ ਸ਼ਹੀਦ

Current Updates

Leave a Comment