April 9, 2025
ਅੰਤਰਰਾਸ਼ਟਰੀਖਾਸ ਖ਼ਬਰ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ

ਦੁਬਈ-ਕ੍ਰਿਕਟ ਵਿੱਚ ਹਾਲ ਹੀ ਦੇ ਉਤਰਾਅ-ਚੜ੍ਹਾਅ ਨੇ ਭਾਰਤ ਲਈ Champions Trophy ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜ਼ਰੂਰੀ ਬਣਾ ਦਿੱਤਾ ਹੈ ਅਤੇ ਵੀਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਉਸ ਦਾ ਪਹਿਲਾ ਮੈਚ ਟੀਮ ਨਾਲ ਜੁੜੇ ਸਵਾਲਾਂ ਦੇ ਹੱਲ ਵੱਲ ਪਹਿਲਾ ਕਦਮ ਹੋਵੇਗਾ। ਭਾਰਤ ਇਸ ਇੱਕ ਰੋਜ਼ਾ ਟੂਰਨਾਮੈਂਟ ਤੋਂ ਪਹਿਲਾਂ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੈਰਹਾਜ਼ਰੀ ਵਿੱਚ ਗੇਂਦਬਾਜ਼ੀ ਯੂਨਿਟ ਦੀ ਪਰਖ਼ ਹੋਵੇਗੀ। ਇਸੇ ਤਰ੍ਹਾਂ Virat Kohli ਅਤੇ Rohit Sharma ਦੀ ਲੈਅ ’ਤੇ ਵੀ ਹਾਲੇ ਸਵਾਲ ਹਨ। ਮੁਕਾਬਲਾ ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ।ਕਪਤਾਨ Rohit Sharma ਨੇ ਕੁਝ ਦਿਨ ਪਹਿਲਾਂ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਸੈਂਕੜਾ ਅਤੇ ਕੋਹਲੀ ਨੇ ਨੀਮ ਸੈਂਕੜਾ ਲਾਇਆ। ਇਸੇ ਤਰ੍ਹਾਂ ਸ਼ੁਭਮਨ ਗਿੱਲ ਵੀ ਇੱਕ ਸੈਂਕੜਾ ਅਤੇ ਦੋ ਨੀਮ ਸੈਂਕੜੇ ਲਗਾ ਕੇ ‘ਪਲੇਅਰ ਆਫ ਦਿ ਸੀਰੀਜ਼’ ਬਣਿਆ ਸੀ। ਪਰ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਸਾਹਮਣੇ ਚੁਣੌਤੀ ਘਰੇਲੂ ਲੜੀ ਤੋਂ ਕਾਫ਼ੀ ਵੱਖਰੀ ਹੈ। ਟੂਰਨਾਮੈਂਟ ਵਿੱਚ ਇੱਕ ਹਾਰ ਵੀ ਲੀਗ ਗੇੜ ’ਚ ਪੂਰੇ ਸਮੀਕਰਨ ਬਦਲ ਸਕਦੀ ਹੈ।

ਇਸ ਤੋਂ ਇਲਾਵਾ ਭਾਰਤ ਵੱਲੋਂ ਤਿੰਨ ਸਪਿੰਨਰਾਂ ਨੂੰ ਉਤਾਰਨ ਦੀ ਸੰਭਾਵਨਾ ਹੈ, ਜਦਕਿ ਹਾਰਦਿਕ ਪੰਡਿਆ ਤੀਜਾ ਤੇਜ਼ ਗੇਂਦਬਾਜ਼ ਹੋਵੇਗਾ। ਭਾਰਤ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਰਵਿੰਦਰ ਜਡੇਜਾ ਅਤੇ ਅਕਸਰ ਪਟੇਲ ਤੋਂ ਬਾਅਦ ਟੀਮ ਵਿੱਚ ਤੀਜਾ ਸਪਿੰਨਰ ਕੌਣ ਹੋਵੇਗਾ। ਭਾਰਤ ਨੂੰ ਸਪਿੰਨਰ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ’ਚੋਂ ਕਿਸੇ ਇੱਕ ਨੂੰ ਚੁਣਨ ਦਾ ਸਖ਼ਤ ਫੈਸਲਾ ਲੈਣਾ ਪਵੇਗਾ। ਜੇ ਹਾਲੀਆ ਲੈਅ ਦੀ ਗੱਲ ਕਰੀਏ ਤਾਂ ਚੱਕਰਵਰਤੀ ਨੂੰ ਚੁਣਿਆ ਜਾ ਸਕਦਾ ਹੈ ਪਰ ਕੁਲਦੀਪ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।

Related posts

ਸ਼ਿਲਪਾ ਸ਼ੈਟੀ ਵੱਲੋਂ ਪਾਲੀਵੁੱਡ ਡੇਟਾ-ਡਾਇਰੈਕਟਰੀ ਰਿਲੀਜ਼

Current Updates

ਦਿੱਲੀ ਸਹੁੰ ਚੁੱਕ ਸਮਾਗਮ ਹਲਫ਼ਦਾਰੀ ਸਮਾਗਮ ’ਚ 30,000 ਲੋਕ, ਫ਼ਿਲਮੀ ਹਸਤੀਆਂ ਤੇ ਸਨਅਤਕਾਰ ਹੋਣਗੇ ਸ਼ਾਮਲ

Current Updates

ਕਸ਼ਮੀਰ: ਗੁਲਮਰਗ ਤੇ ਪਹਿਲਗਾਮ ਵਿੱਚ ਕੜਾਕੇ ਦੀ ਠੰਢ ਜਾਰੀ

Current Updates

Leave a Comment