September 27, 2026
ਖਾਸ ਖ਼ਬਰਰਾਸ਼ਟਰੀ

ਮੰਦਿਰ-ਮਸਜਿਦ ਨਾਲ ਸਬੰਧਤ ਨਵਾਂ ਮਾਮਲਾ ਫਿਲਹਾਲ ਨਹੀਂ ਹੋਵੇਗਾ ਦਾਇਰ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਮੰਦਿਰ-ਮਸਜਿਦ ਨਾਲ ਸਬੰਧਤ ਨਵਾਂ ਮਾਮਲਾ ਫਿਲਹਾਲ ਨਹੀਂ ਹੋਵੇਗਾ ਦਾਇਰ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ-ਸੁਪਰੀਮ ਕੋਰਟ ‘ਚ ਵੀਰਵਾਰ ਨੂੰ ਪਲੇਸ ਆਫ ਵਰਸ਼ਿਪ ਐਕਟ, 1991 ਦੇ ਖਿਲਾਫ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਹੋਈ। ਸੀਜੇਆਈ ਸੰਜੀਵ ਖੰਨਾ ਨੇ ਕਿਹਾ ਕਿ ਕੇਸ ਦੀ ਅਗਲੀ ਸੁਣਵਾਈ ਤੱਕ ਮੰਦਰ-ਮਸਜਿਦ ਨਾਲ ਸਬੰਧਤ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਜਾਵੇਗਾ। ਚੀਫ਼ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਵਿਸ਼ੇਸ਼ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ।ਸੁਪਰੀਮ ਕੋਰਟ ਨੇ 15 ਅਗਸਤ, 1947 ਨੂੰ ਮੌਜੂਦ ਕਿਸੇ ਪੂਜਾ ਸਥਾਨ ‘ਤੇ ਮੁੜ ਦਾਅਵਾ ਕਰਨ ਲਈ ਮੁਕੱਦਮੇ ਦਾਇਰ ਕਰਨ ‘ਤੇ ਰੋਕ ਲਗਾਉਣ ਜਾਂ ਇਸ ਦੇ ਸਰੂਪ ਨੂੰ ਬਦਲਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਇੱਕ ਸਮੂਹ ਵਿੱਚ ਹਲਫ਼ਨਾਮੇ ਦਾਇਰ ਕਰਨ ਲਈ ਕਿਹਾ ਹੈ।

Related posts

ਪੰਜਾਬ ਦੇ ਰਾਜਪਾਲ ਕਟਾਰੀਆ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

Current Updates

ਵਰਕਰ ਤੋਂ ਕਰਵਾਇਆ ਵਿਕਾਸ ਕਾਰਜ ਦਾ ਉਦਘਾਟਨ

Current Updates

ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਫ਼ਰਜ਼ੀ ਨਿੱਕਲੀ, ਸੁਰੱਖਿਆ ਅਲਰਟ ਜਾਰੀ

Current Updates

Leave a Comment