ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਨੇ ਖ਼ੁਲਾਸਾ ਕੀਤਾ ਹੈ ਕਿ ਆਧੁਨਿਕ ਯੰਤਰਾਂ ਦੀ ਵਰਤੋਂ ਬਾਰੇ ਸਿੱਖਣਾ ਉਨ੍ਹਾਂ ਲਈ ਚੁਣੌਤੀ ਵਾਂਗ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦਾ ਕੰਮ ਵਾਲਾ ਸਮਾਂ ਨਵੇਂ ਯੰਤਰਾਂ ਬਾਰੇ ਸਿੱਖਣ ਵਿੱਚ ਲੰਘ ਗਿਆ। ਆਪਣੇ ਬਲੌਗ ਵਿਚ ਅਦਾਕਾਰ ਨੇ ਕਿਹਾ,‘ਤਕਨਾਲੋਜੀ ਆਧੁਨਿਕ ਯੰਤਰਾਂ ਦਾ ਵਿਕਾਸ ਕਰਦੀ ਹੈ। ਇਹ ਸਭ ਤੇਜ਼ੀ ਨਾਲ ਵਾਪਰਦਾ ਹੈ। ਅਸੀਂ ਜਦੋਂ ਤੱਕ ਇਨ੍ਹਾਂ ਯੰਤਰਾਂ ਨੂੰ ਪੂਰੀ ਤਰ੍ਹਾਂ ਚਲਾਉਣ ਬਾਰੇ ਸਿੱਖਦੇ ਹਾਂ ਤਾਂ ਉਦੋਂ ਤਕ ਨਵੇਂ ਆ ਜਾਂਦੇ ਹਨ। ਫਿਰ ਇਨ੍ਹਾਂ ਬਾਰੇ ਸਿੱਖਣ ਅਤੇ ਇਸ ਦੀ ਵਰਤੋਂ ਨੂੰ ਸਮਝਣ ਲਈ ਇੱਕ ਨਵੀਂ ਜੰਗ ਸ਼ੁਰੂ ਹੁੰਦੀ ਹੈ।’ ਉਨ੍ਹਾਂ ਕਿਹਾ ਕਿ ਇਸ ਬਾਰੇ ਸਹਾਇਤਾ ਲਈ ਉਹ ਕਿਸੇ ਮਾਹਿਰ ਕੋਲ ਨਹੀਂ ਜਾ ਸਕਦੇ। ਇਸ ਲਈ ਕਿਸੇ ਵਿਅਕਤੀ ਨੂੰ ਸਹਾਇਤਾ ਲਈ ਰੱਖਿਆ ਵੀ ਨਹੀਂ ਜਾ ਸਕਦਾ। ਇਸ ਲਈ ਇਹ ਜ਼ਰੂਰੀ ਹੈ ਕਿ ਇਹ ਸਮਝਿਆ ਜਾਵੇ ਕਿ ਇਹ ਤੁਹਾਡੀ ਮਸ਼ੀਨ ਹੈ, ਇਸ ਦੇ ਕਿਹੜੇ ਕੰਮ ਹਨ ਤੇ ਇਹ ਕਿਵੇਂ ਕੰਮ ਕਰੇਗੀ ਇਸ ਬਾਰੇ ਤੁਹਾਨੂੰ ਖ਼ੁਦ ਨੂੰ ਸਿੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਇਹ ਸਿੱਖਣ ਵਿੱਚ ਹੀ ਰੁੱਝੇ ਰਹੇ ਪਰ ਇਸ ਵਿੱਚ ਕਾਮਯਾਬੀ ਨਹੀਂ ਮਿਲੀ।