September 29, 2026
ਖਾਸ ਖ਼ਬਰਰਾਸ਼ਟਰੀ

ਉੜੀਸਾ: ਦੇਸ਼ ਵਿਰੋਧੀ ਬਿਆਨ ਲਈ ਰਾਹੁਲ ਖ਼ਿਲਾਫ਼ ਕੇਸ ਦਰਜ

ਉੜੀਸਾ: ਦੇਸ਼ ਵਿਰੋਧੀ ਬਿਆਨ ਲਈ ਰਾਹੁਲ ਖ਼ਿਲਾਫ਼ ਕੇਸ ਦਰਜ

ਭੁਬਨੇਸ਼ਵਰ-ਕਥਿਤ ‘ਰਾਸ਼ਟਰ ਵਿਰੋਧੀ’ ਬਿਆਨ ਦੇਣ ’ਤੇ ਉੜੀਸਾ ਦੇ ਝਾਰਸਗੁੜਾ ਜ਼ਿਲ੍ਹੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਝਾਰਸਗੁੜਾ ਜ਼ਿਲ੍ਹੇ ’ਚ ਭਾਜਪਾ, ਇਸ ਦੇ ਯੂਥ ਵਿੰਗ, ਆਰਐੱਸਐੱਸ ਤੇ ਬਜਰੰਗ ਦਲ ਦੇ ਮੈਂਬਰਾਂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਆਈਜੀਪੀ ਉੱਤਰੀ ਰੇਂਜ ਹਿਮਾਂਸ਼ੂ ਲਾਲ ਨੂੰ 5 ਫਰਵਰੀ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸ਼ੁੱਕਰਵਾਰ ਨੂੰ ਐੱਫਆਈਆਰ ਦਰਜ ਕੀਤੀ ਗਈ।

ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 152 (ਭਾਰਤ ਦੀ ਏਕਤਾ, ਪ੍ਰਭੂਸੱਤਾ, ਅਖੰਡਤਾ ਜਾਂ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੀ ਸਰਗਰਮੀ), ਧਾਰਾ 197(1)(ਡੀ) (ਭਾਰਤ ਦੀ ਏਕਤਾ, ਪ੍ਰਭੂਸੱਤਾ, ਅਖੰਡਤਾ ਜਾਂ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੀ ਗਲਤ ਜਾਂ ਭਰਮਾਊ ਜਾਣਕਾਰੀ ਦੇਣਾ ਜਾਂ ਪ੍ਰਕਾਸ਼ਿਤ ਕਰਨਾ) ਤਹਿਤ ਝਾਰਸਗੁੜਾ ਥਾਣੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ।ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਰਾਹੁਲ ਗਾਂਧੀ ਜਾਣਬੁੱਝ ਕੇ ਦੇਸ਼ਿਵਰੋਧੀ ਬਿਆਨ ਦਿੰਦੇ ਹਨ, ਜਿਸ ਨਾਲ ਹਰ ਭਾਰਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਆਈਜੀਪੀ ਨੇ ਸ਼ਿਕਾਇਤ ਜਾਂਚ ਤੇ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਝਾਰਸਗੁੜਾ ਦੇ ਐੱਸਪੀ ਪਰਮਾਰ ਸਮਿਤ ਪੁਰਸ਼ੋਤਮਦਾਸ ਨੂੰ ਭੇਜੀ ਸੀ। ਐੱਸਪੀ ਦੇ ਨਿਰਦੇਸ਼ਾਂ ਮੁਤਾਬਕ ਰਾਹੁਲ ਗਾਂਧੀ ਖ਼ਿਲਾਫ਼ ਝਾਰਸਗੁੜਾ ਥਾਣੇ ’ਚ ਐੱਫਆਈਆਰ (ਕੇਸ ਨੰਬਰ 31) ਦਰਜ ਕੀਤੀ ਗਈ ਹੈ।

Related posts

ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਗੱਤਕਾ ਪ੍ਰਮੋਟਰਾਂ ਵੱਲੋਂ ਗੱਤਕੇ ਦੀ ਕਲਾ ਨੂੰ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦਾ ਸੱਦਾ

Current Updates

ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ ਕਰਦੇ ਸਮੇਂ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਯਕੀਨੀ ਬਣਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Current Updates

ਪੁਲੀਸ ਨਾਲ ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖਮੀ

Current Updates

Leave a Comment