June 28, 2026
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ ’ਚ ਲਿਬਰਲ ਪਾਰਟੀ ਆਗੂ ਦੀ ਚੋਣ ਲਈ ਰੂਬੀ ਢੱਲਾ ਦੀ ਮੁੰਹਿਮ ਜ਼ੋਰ ਫੜਨ ਲੱਗੀ

ਕੈਨੇਡਾ ’ਚ ਲਿਬਰਲ ਪਾਰਟੀ ਆਗੂ ਦੀ ਚੋਣ ਲਈ ਰੂਬੀ ਢੱਲਾ ਦੀ ਮੁੰਹਿਮ ਜ਼ੋਰ ਫੜਨ ਲੱਗੀ

ਵੈਨਕੂਵਰ-ਜਸਟਿਨ ਟਰੂਡੋ (Justin Trudeau) ਵਲੋਂ 6 ਜਨਵਰੀ ਨੂੰ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਵਜੋਂ ਮੁਸਤਫ਼ੀ ਹੋਣ ਦੇ ਐਲਾਨ ਤੋਂ ਬਾਅਦ 9 ਮਾਰਚ ਨੂੰ ਪਾਰਟੀ ਆਗੂ ਦੀ ਹੋਣ ਵਾਲੀ ਚੋਣ ਅਤੇ ਜੇਤੂ ਵਲੋਂ ਅਗਲੀਆਂ ਚੋਣਾਂ ਤੱਕ ਘੱਟਗਿਣਤੀ ਸਰਕਾਰ ਦਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ 6 ਲੋਕਾਂ ਵਲੋਂ ਚੋਣ ਮੁੰਹਿਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।

ਇਸ ਦੌੜ ’ਚ ਸ਼ਾਮਲ ਭਾਰਤੀ ਮੂਲ ਦੀ ਇਕਲੌਤੀ ਉਮੀਦਵਾਰ ਰੂਬੀ ਢਾਲਾ ਵਲੋਂ ਵੀ ਆਪਣੇ ਢੰਗ ਨਾਲ ਵੋਟਰਾਂ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਹੈ, ਜੋ ਲੋਕਾਂ ਦੀ ਪਸੰਦ ਵੀ ਬਣ ਰਿਹਾ ਹੈ। ਉਹ ਵਾਅਦਾ ਕਰ ਰਹੀ ਹੈ ਕਿ ਜੇ ਉਸ ਨੂੰ ਲੀਡਰ ਬਣ ਕੇ ਦੇਸ਼ ਦੀ ਸਰਕਾਰ ਦੀ ਵਾਗਡੋਰ ਸੰਭਾਲਣ ਦਾ ਮੌਕਾ ਮਿਲਦਾ ਹੈ, ਤਾਂ ਗੈਰਕਨੂੰਨੀ ਵਿਅਕਤੀਆਂ ਦਾ ਦੇਸ਼ ਨਿਕਾਲਾ ਉਸਦੀਆਂ ਤਜਰੀਹਾਂ ਵਿੱਚ ਸ਼ਾਮਲ ਹੋਵੇਗਾ।

ਉਹ ਕਹਿੰਦੀ ਹੈ ਕਿ ਬੇਸ਼ੱਕ ਉਹ ਵੀ ਪਰਵਾਸੀ (ਇੰਮੀਗਰੈਂਟ) ਮਾਪਿਆਂ ਦੀ ਧੀ ਹੈ, ਪਰ ਨਾ ਤਾਂ ਉਹ ਗੈਰਕਨੂੰਨੀ ਢੰਗ ਨਾਲ ਕੈਨੇਡਾ ਆਏ ਤੇ ਨਾ ਹੀ ਕਦੇ ਕਿਸੇ ਗੈਰਕਨੂੰਨੀ ਗਤੀਵਿਧੀ ‘ਚ ਸ਼ਾਮਲ ਹੋਏ। ਉਹ ਆਪਣੇ ਪ੍ਰਚਾਰ ਦਾ ਬਹੁਤਾ ਸਮਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਲਾ ਕੇ ਭਾਵਪੂਰਤ ਅਪੀਲਾਂ ਕਰਦੀ ਹੈ।

ਗੈਰਕਨੂੰਨੀ ਢੰਗ ਨਾਲ ਰਹਿੰਦੇ ਲੋਕਾਂ ਦੇ ਨਿਕਾਲੇ ਬਾਰੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲਿਆਂ ਦੀ ਪ੍ਰਸੰਸਾ ਕਰਦੀ ਹੈ ਕਿ ਉਹ ਵੀ ਕੈਨੇਡਾ ਨੂੰ ਗੈਰਕਨੂੰਨੀ ਲੋਕਾਂ ਦਾ ਅੱਡਾ ਨਹੀਂ ਬਣਨ ਦੇਵੇਗੀ ਤੇ ਨਾ ਹੀ ਆਪਣੀ ਸਰਕਾਰ ਉੱਤੇ ਟਰੂਡੋ ਪ੍ਰਸਾਸ਼ਨ ਵਾਲਾ ਪਰਛਾਵਾਂ ਪੈਣ ਦੇਵੇਗੀ।

ਉਹ ਲੀਡਰ ਦੀ ਦੌੜ ’ਚ ਸ਼ਾਮਲ ਅਤੇ ਕਾਗਜ਼ ਭਰਨ ਤੋਂ ਬਾਅਦ ਪੜਤਾਲ ਦੌਰਾਨ ਪਾਰਟੀ ਵਲੋਂ ਨਕਾਰੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਦੇ ਹਮਾਇਤੀਆਂ ਨੂੰ ਅਪੀਲ ਕਰਨੋਂ ਨਹੀਂ ਉੱਕਦੀ ਕਿ ਉਹ ਸਾਰੇ ਹੁਣ ਉਸ ਦਾ ਸਾਥ ਦੇਣ। ਰੂਬੀ ਢਾਲਾ (51) ਨੇ ਲਗਾਤਾਰ ਤਿੰਨ ਵਾਰ (2004 ਤੋਂ 2011 ਤੱਕ) ਬਰੈਂਪਟਨ ਦੇ ਸਪਰਿੰਗ ਡੇਲ ਸੰਸਦੀ ਹਲਕੇ ਤੋਂ ਚੋਣ ਜਿੱਤੀ ਸੀ।

ਆਪਣੇ ਪਰਿਵਾਰਕ ਵਪਾਰ (ਸਿਹਤ ਸੰਭਾਲ, ਰੀਅਲ ਐਸਟੇਟ ਤੇ ਹੋਟਲ) ਦੀ ਸੰਚਾਲਕਾ ਦੇ ਨਾਲ ਨਾਲ ਉਸਨੂੰ ਸਿਆਸੀ ਲੋਕਾਂ ਦੀਆਂ ਚੋਣ ਮੁਹਿੰਮਾਂ ਦੀ ਸਫਲ ਨੀਤੀ ਘਾੜੀ ਮੰਨਿਆ ਜਾਂਦਾ ਹੈ।

Related posts

ਉੱਤਰਾਖੰਡ: ਬੱਸ ਖੱਡ ਵਿੱਚ ਡਿੱਗਣ ਕਾਰਨ ਚਾਰ ਹਲਾਕ

Current Updates

ਮਿੱਠੀ ਨਦੀ ਮਾਮਲੇ ’ਚ ਈਡੀ ਵੱਲੋਂ ਅਦਾਕਾਰ ਡੀਨੋ ਮੋਰੀਆ ਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

Current Updates

ਜੰਮੂ ਕਸ਼ਮੀਰ: ਬਾਂਦੀਪੋਰਾ ’ਚ ਫੌਜੀ ਵਾਹਨ ਖੱਡ ’ਚ ਡਿੱਗਿਆ; ਤਿੰਨ ਫੌਜੀ ਹਲਾਕ 2 ਜ਼ਖ਼ਮੀ

Current Updates

Leave a Comment