December 28, 2025
ਅੰਤਰਰਾਸ਼ਟਰੀਖਾਸ ਖ਼ਬਰ

ਮੰਗਲ ਗ੍ਰਹਿ ‘ਤੇ ਜੀਵਨ ? 4.45 ਅਰਬ ਸਾਲ ਪੁਰਾਣੇ ਕ੍ਰਿਸਟਲ ਨਾਲ ਲਾਲ ਗ੍ਰਹਿ ‘ਤੇ ਮਿਲੇ ਪਾਣੀ ਦੇ ਸਬੂਤ

ਮੰਗਲ ਗ੍ਰਹਿ 'ਤੇ ਜੀਵਨ ? 4.45 ਅਰਬ ਸਾਲ ਪੁਰਾਣੇ ਕ੍ਰਿਸਟਲ ਨਾਲ ਲਾਲ ਗ੍ਰਹਿ 'ਤੇ ਮਿਲੇ ਪਾਣੀ ਦੇ ਸਬੂਤ

ਆਸਟ੍ਰੇਲਿਆਈ – ਆਸਟ੍ਰੇਲਿਆਈ ਖੋਜਕਰਤਾਵਾਂ ਨੇ ਮੰਗਲ ‘ਤੇ ਗਰਮ ਪਾਣੀ ਦੀ ਗਤੀਵਿਧੀ ਦੇ ਸਭ ਤੋਂ ਪੁਰਾਣੇ ਪ੍ਰਤੱਖ ਸਬੂਤਾਂ ਨੂੰ ਉਜਾਗਰ ਕੀਤਾ ਹੈ, ਜਿਸ ਨਾਲ ਇਹ ਸੁਝਾਅ ਮਿਲਦਾ ਹੈ ਕਿ ਗ੍ਰਹਿ ‘ਤੇ ਕਦੇ ਜੀਵਨ ਹੋ ਸਕਦਾ ਹੈ। ਇਹ ਖੋਜ ਪੱਛਮੀ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਨੇ ਕੀਤੀ ਹੈ, ਜਿਸ ਦਾ ਅਧਿਐਨ ਸ਼ਨਿਚਰਵਾਰ ਨੂੰ ਪ੍ਰਕਾਸ਼ਿਤ ਹੋਇਆ। ਖੋਜਕਰਤਾਵਾਂ ਨੇ ਮਾਰਟੀਅਨ ਮੀਟੋਰਾਈਟ NWA7034 ਤੋਂ 4.45 ਬਿਲੀਅਨ ਸਾਲ ਪੁਰਾਣੇ ਜ਼ਿਕ੍ਰੋਨ ਕਣ ਦਾ ਵਿਸ਼ਲੇਸ਼ਣ ਕੀਤਾ, ਜਿਸ ਨੂੰ ਬਲੈਕ ਬਿਊਟੀ ਵਜੋਂ ਜਾਣਿਆ ਜਾਂਦਾ ਹੈ। ਇਹ ਉਲਕਾ 2011 ‘ਚ ਸਹਾਰਾ ਰੇਗਿਸਤਾਨ ‘ਚ ਲੱਭੀ ਗਈ ਸੀ ਅਤੇ ਉਦੋਂ ਤੋਂ ਇਹ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਰਹੀ ਹੈ।

ਇਸ ਅਧਿਐਨ ਨੇ ਮੰਗਲ ‘ਤੇ ਪਾਣੀ ਨਾਲ ਭਰਪੂਰ ਤਰਲ ਪਦਾਰਥਾਂ ਦੇ ਭੂ-ਰਸਾਇਣਕ ਫਿੰਗਰਪ੍ਰਿੰਟਸ ਦਾ ਪਤਾ ਲਗਾਇਆ, ਜੋ ਗ੍ਰਹਿ ‘ਤੇ ਪ੍ਰਾਚੀਣ ਗਰਮ ਪਾਣੀ ਦੇ ਮਹੱਤਵਪੂਰਨ ਸਬੂਤ ਪੇਸ਼ ਕਰਦੇ ਹਨ। ਇਸ ਖੋਜ ਨਾਲ ਮੰਗਲ ਗ੍ਰਹਿ ਦੇ ਪ੍ਰਾਚੀਣ ਜਲਵਾਯੂ ਤੇ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਨਵੀਂ ਜਾਣਕਾਰੀ ਮਿਲ ਸਕਦੀ ਹੈ।

ਮੰਗਲ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦੇ ਨਵੇਂ ਸੰਕੇਤ –ਖੋਜਕਰਤਾਵਾਂ ਅਨੁਸਾਰ, ਇਸ ਅਧਿਐਨ ਨੇ ਸਬੂਤ ਦਿੱਤੇ ਕਿ ਮੰਗਲ ਦੇ ਸ਼ੁਰੂਆਤੀ ਇਤਿਹਾਸ ‘ਚ ਪਾਣੀ ਦੀ ਹੋਂਦ ਸੰਭਵ ਸੀ, ਜੋ ਜੀਵਨ ਲਈ ਜ਼ਰੂਰੀ ਤੱਤ ਹੈ। ਕਰਟਿਨ ਯੂਨੀਵਰਸਿਟੀ ਦੇ ਸਕੂਲ ਆਫ਼ ਅਰਥ ਐਂਡ ਪਲੈਨੇਟਰੀ ਸਾਇੰਸਜ਼ ਦੇ ਸਹਿ-ਲੇਖਕ ਡਾ. ਆਰੋਨ ਕੈਵੋਸੀ ਦੇ ਅਨੁਸਾਰ ਇਹ ਖੋਜ ਮੰਗਲ ਗ੍ਰਹਿ ਦੇ ਪ੍ਰਾਚੀਣ ਹਾਈਡ੍ਰੋਥਰਮਲ ਪ੍ਰਣਾਲੀਆਂ ਤੇ ਇਸਦੀ ਰਹਿਣਯੋਗਤਾ ਬਾਰੇ ਸਾਡੀ ਸਮਝ ਨੂੰ ਮਹੱਤਵਪੂਰਣ ਰੂਪ ਵਿੱਚ ਵਧਾ ਸਕਦੀ ਹੈ।

ਡਾ: ਕਾਵੋਸੀ ਨੇ ਕਿਹਾ ਕਿ ਧਰਤੀ ‘ਤੇ ਜੀਵਨ ਦੇ ਵਿਕਾਸ ਲਈ ਹਾਈਡ੍ਰੋਥਰਮਲ ਸਿਸਟਮ ਜ਼ਰੂਰੀ ਹਨ। ਸਾਡੀਆਂ ਖੋਜਾਂ ਦਰਸਾਉਂਦੀਆਂ ਹਨ ਕਿ ਮੰਗਲ ਗ੍ਰਹਿ ‘ਤੇ ਕ੍ਰਸਟ ਨਿਰਮਾਣ ਦੇ ਸ਼ੁਰੂਆਤੀ ਇਤਿਹਾਸ ਦੌਰਾਨ ਵੀ ਪਾਣੀ ਸੀ, ਜੋ ਕਿ ਰਹਿਣ ਯੋਗ ਵਾਤਾਵਰਣ ਲਈ ਇੱਕ ਮੁੱਖ ਤੱਤ ਸੀ।

4.45 ਅਰਬ ਸਾਲ ਪੁਰਾਣੇ ਜ਼ਿਕ੍ਰੋਨ ਕਣ ਤੋਂ ਮਿਲੀ ਜਾਣਕਾਰੀ –ਇਸ ਖੋਜ ‘ਚ ਵਿਗਿਆਨੀਆਂ ਨੇ ਮੰਗਲ ਗ੍ਰਹਿ ਦੇ ਉਲਕਾਪਿੰਡ NWA7034 (ਜਿਸ ਨੂੰ ਬਲੈਕ ਬਿਊਟੀ ਵਜੋਂ ਜਾਣਿਆ ਜਾਂਦਾ ਹੈ) ਤੋਂ ਜ਼ਿਕ੍ਕਰੋਨ ਣਾਂ ਦਾ ਵਿਸ਼ਲੇਸ਼ਣ ਕੀਤਾ। ਇਹ ਕਣ 4.45 ਅਰਬ ਸਾਲ ਪੁਰਾਣੇ ਹਨ। ਇਸ ਦੇ ਵਿਸ਼ਲੇਸ਼ਣ ਨੇ ਸਾਬਤ ਕੀਤਾ ਕਿ ਮੰਗਲ ‘ਤੇ ਪ੍ਰਾਚੀਨ ਹਾਈਡ੍ਰੋਥਰਮਲ ਗਤੀਵਿਧੀਆਂ ਮੌਜੂਦ ਸਨ। ਜਲਵਾਯੂ ਦਾ ਇਹ ਨਵਾਂ ਸਬੂਤ ਦਰਸਾਉਂਦਾ ਹੈ ਕਿ ਮੰਗਲ ‘ਤੇ ਪਾਣੀ ਦੀ ਮੌਜੂਦਗੀ ਜੀਵਨ ਲਈ ਜ਼ਰੂਰੀ ਹਾਲਾਤ ਪੈਦਾ ਕਰ ਸਕਦੀ ਸੀ।

ਵਿਗਿਆਨੀਆਂ ਨੇ ਮੰਗਲ ਗ੍ਰਹਿ ਦੇ ਇਨ੍ਹਾਂ ਪ੍ਰਾਚੀਣ ਕ੍ਰਸਟ ਬਾਰੇ ਜਾਣਕਾਰੀ ਹਾਸਲ ਕਰਨ ਲਈ ਨੈਨੋ-ਸਕੇਲ ਜੀਓਕੈਮਿਸਟਰੀ ਦੀ ਵਰਤੋਂ ਕੀਤੀ। ਇਸ ਨਾਲ ਉਨ੍ਹਾਂ ਨੇ ਪਾਣੀ ਨਾਲ ਭਰਪੂਰ ਤਰਲ ਪਦਾਰਥਾਂ ਦੇ ਭੂ-ਰਸਾਇਣਕ ਮਾਰਕਰਾਂ ਦੀ ਪਛਾਣ ਕੀਤੀ, ਜੋ ਮੰਗਲ ਦੀਆਂ ਪ੍ਰਾਚੀਨ ਸਥਿਤੀਆਂ ਬਾਰੇ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਨ।

ਮੰਗਲ ਗ੍ਰਹਿ ਦੀ ਜਲਵਾਯੂ ਨੂੰ ਲੈ ਕੇ ਮਿਲਦੀਆਂ ਹਨ ਨਵੀਆਂ ਸੰਭਾਵਨਾਵਾਂ –ਮੰਗਲ ਗ੍ਰਹਿ ਬਾਰੇ ਨਵੀਂ ਜਾਣਕਾਰੀ ਇਹ ਸਪੱਸ਼ਟ ਕਰ ਰਹੀ ਹੈ ਕਿ ਜੀਵਨ ਲਈ ਅਨੁਕੂਲ ਵਾਤਾਵਰਨ ਇਸ ਗ੍ਰਹਿ ‘ਤੇ ਪਹਿਲਾਂ ਹੀ ਮੌਜੂਦ ਹੋ ਸਕਦਾ ਸੀ। ਇਹ ਨਵੀਂ ਖੋਜ ਪਹਿਲਾਂ ਦੀਆਂ ਖੋਜਾਂ ਦਾ ਵਿਸਥਾਰ ਕਰਦੀ ਹੈ ਜਿਸ ਵਿਚ ਪਾਇਆ ਗਿਆ ਕਿ ਮੰਗਲ ‘ਤੇ ਪੁਰਾਣੇ ਜ਼ਮਾਨੇ ਵਿਚ ਪਾਣੀ ਸੀ। ਇਸ ਦੀਆਂ ਸਥਿਤੀਆਂ ਜੀਵਨ ਨੂੰ ਸਹਾਰਾ ਦੇਣ ਲਈ ਅਨੁਕੂਲ ਹੋ ਸਕਦੀਆਂ ਹਨ। ਇਸ ਅਧਿਐਨ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਭਵਿੱਖ ‘ਚ ਮੰਗਲ ‘ਤੇ ਜੀਵਨ ਦੀ ਸੰਭਾਵਨਾ ਨੂੰ ਸਮਝਣ ਲਈ ਹੋਰ ਨਵੀਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਅਧਿਐਨ ਧਰਤੀ ਤੋਂ ਬਾਹਰ ਜੀਵਨ ਦੀ ਹੋਂਦ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵੀ ਨਵੀਂ ਦਿਸ਼ਾ ਦਿਖਾਉਂਦਾ ਹੈ।

Related posts

ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ ਫੇਰੀ ਲਈ ਯੂਰਪ ਜਾਣਗੇ

Current Updates

ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਰਸਤੇ ਰਾਹੀਂ ਪਰਤਣ ਲੱਗੇ

Current Updates

ਕੰਗਨਾ ਰਣੌਤ ਸੰਸਾਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੀ ਬ੍ਰਾਂਡ ਅੰਬੈਸਡਰ ਨਾਮਜ਼ਦ

Current Updates

Leave a Comment