April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਪਟਿਆਲਾ: ਹਾਈ ਕੋਰਟ ਵੱਲੋਂ ਸੱਤ ਵਾਰਡਾਂ ਦੇ ਕੌਂਸਲਰਾਂ ਦੀ ਚੋਣ ਬਹਾਲ

ਪਟਿਆਲਾ: ਹਾਈ ਕੋਰਟ ਵੱਲੋਂ ਸੱਤ ਵਾਰਡਾਂ ਦੇ ਕੌਂਸਲਰਾਂ ਦੀ ਚੋਣ ਬਹਾਲ

ਪਟਿਆਲਾ-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਦੀ ਚੋਣ ਬਹਾਲ ਕਰ ਦਿੱਤੀ ਹੈ। ਦਸੰਬਰ ਵਿਚ ਨਿਗਮ ਚੋਣਾਂ ਲਈ ਵੋਟਾਂ ਤੋਂ ਇੱਕ ਦਿਨ ਪਹਿਲਾਂ ਹਾਈ ਕੋਰਟ ਨੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸੱਤ ਵਾਰਡਾਂ ਦੇ ਉਮੀਦਵਾਰਾਂ ਦੀ ਚੋਣ ਰੱਦ ਕਰ ਦਿੱਤੀ ਸੀ, ਪਰ ਅੱਜ ਆਏ ਨਵੇਂ ਫੈਸਲੇ ਦੌਰਾਨ ਅਦਾਲਤ ਨੇ ਇਹ ਚੋਣ ਬਹਾਲ ਕਰਦਿਆਂ ਸੱਤ ਉਮੀਦਵਾਰਾਂ ਨੂੰ ਜੇਤੂ ਮੰਨ ਲਿਆ ਹੈ। ਇਹ ਐੱਮਸੀ ਹੁਣ ਸਹੁੰ ਚੁੱਕ ਕੇ ਕੌਂਸਲਰ ਵਜੋਂ ਆਪਣੀਆਂ ਸਰਗਰਮੀ ਸ਼ੁਰੂ ਕਰ ਸਕਣਗੇ ।

ਇਨ੍ਹਾਂ ਸੱਤ ਵਾਰਡਾਂ ਵਿੱਚ 32, 33, 36, 41, 48 ਅਤੇ 50 ਨੰਬਰ ਵਾਰਡ ਸ਼ਾਮਲ ਹਨ। ਦੱਸ ਦਈਏ ਕਿ ਇਨ੍ਹਾਂ ਸਾਰੇ ਸੱਤ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਸਨ, ਪਰ ਵਿਰੋਧੀ ਧਿਰਾਂ ਵੱਲੋਂ ਅਦਾਲਤ ਵਿੱਚ ਰਿਟ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਏ ਸਨ ਕਿ ਸੱਤਾਧਾਰੀ ਧਿਰ ਦੇ ਇਨ੍ਹਾਂ ਉਮੀਦਵਾਰਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਖੋਹ ਕੇ ਪਾੜ ਦਿੱਤੇ ਸਨ। ਇਸ ਕਾਰਨ ਉਹ ਨਾਮਜ਼ਦਗੀ ਦਾਖਲ ਨਾ ਕਰ ਸਕੇ ਤੇ ਇਸੇ ਕੜੀ ਵਜੋਂ ਇਹ ਸੱਤੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਸਨ।

Related posts

ਅਡਾਨੀ ਰਿਸ਼ਵਤ ਕਾਂਡ ‘ਤੇ ਨਵੀਂ ਅਪਡੇਟ, ਦੇਸ਼ ਦੇ ਸਭ ਤੋਂ ਵੱਡੇ ਵਕੀਲ ਨੇ ਦੱਸੀ ਸੱਚਾਈ

Current Updates

NEET-UG ਪ੍ਰੀਖਿਆ ‘ਤੇ ਮਾਹਰ ਪੈਨਲ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰੇਗਾ ਕੇਂਦਰ

Current Updates

ਹਡਾਣਾ ਦੇ ਪੁੱਤਰ ਦੇ ਵਿਆਹ ਦੀ ਪਾਰਟੀ ’ਚ ਮੰਤਰੀਆਂ ਵੱਲੋਂ ਸ਼ਿਰਕਤ

Current Updates

Leave a Comment