December 27, 2025
ਖਾਸ ਖ਼ਬਰਰਾਸ਼ਟਰੀ

ਕੈਟਰੀਨਾ ਤੇ ਵਿੱਕੀ ਨੇ ਛੁੱਟੀਆਂ ਦਾ ਆਨੰਦ ਮਾਣਿਆ

ਕੈਟਰੀਨਾ ਤੇ ਵਿੱਕੀ ਨੇ ਛੁੱਟੀਆਂ ਦਾ ਆਨੰਦ ਮਾਣਿਆ

ਮੁੰਬਈ: ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਛੁੱਟੀਆਂ ਬਿਤਾਉਣ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਿਛਲੇ ਦਿਨੀਂ ਉਸ ਨੇ ਆਪਣੇ ਪਤੀ ਸਣੇ ਆਪਣੇ ਪਰਿਵਾਰ ਕੋਲ ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣਿਆ। ਅਦਾਕਾਰਾ ਨੇ ਸ਼ਨਿਚਰਵਾਰ ਨੂੰ ਇੰਸਟਾਗ੍ਰਾਮ ’ਤੇ ਕਈ ਫੋਟੋਆਂ ਪੋਸਟ ਕੀਤੀਆਂ ਹਨ। ਇੱਕ ਫੋਟੋ ਵਿੱਚ ਕੈਟਰੀਨਾ ਅਤੇ ਵਿੱਕੀ ਨੇ ਕਾਲੇ ਕੱਪੜੇ ਪਾਏ ਹੋਏ ਹਨ। ਉਹ ਕੈਮਰੇ ਵੱਲ ਦੇਖ ਰਹੀ ਤੇ ਉਸ ਨੇ ਆਪਣੇ ਪਤੀ ਨੂੰ ਗਲਵੱਕੜੀ ਪਾਈ ਹੋਈ ਹੈ। ਇੱਕ ਹੋਰ ਫੋਟੋ ਵਿੱਚ ਦੋਵੇਂ ਤੁਰਦੇ ਜਾ ਰਹੇ ਹਨ। ਫਿਲਮ ਸੰਜੂ ਦੇ ਅਦਾਕਾਰ ਵਿੱਕੀ ਨੇ ਕੱਲ੍ਹ ਫੋਟੋ ਅਪਲੋਡ ਕੀਤੀ ਸੀ, ਜਿਸ ਵਿੱਚ ਦੋਵੇਂ ਸਮੁੰਦਰ ਕਿਨਾਰੇ ਬੈਠੇ ਹਨ। ਇਸ ਦੌਰਾਨ ਦੋਵਾਂ ਨੇ ਕੈਮਰੇ ਵੱਲ ਪਿੱਠ ਕੀਤੀ ਹੋਈ ਹੈ। ਦੋਵੇਂ ਕੁਦਰਤ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵਾਂ ਨੇ ਲੰਡਨ ਵਿੱਚ ਰਹਿੰਦੇ ਕੈਟਰੀਨਾ ਦੇ ਪਰਿਵਾਰ ਨਾਲ ਕ੍ਰਿਸਮਸ ਵੀ ਮਨਾਈ। ਅੱਜ ਉਹ ਭਾਰਤ ਪਰਤ ਆਏ। ਇੱੱਥੇ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੋਏ ਉਨ੍ਹਾਂ ਨੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਫੋਟੋਆਂ ਵੀ ਖਿਚਵਾਈਆਂ। ਇਸ ਦੌਰਾਨ ਵਿੱਕੀ ਨੇ ਸਲੇਟੀ ਹੁੱਡੀ ਅਤੇ ਕਾਰਗੋ ਪੈਂਟ ਪਾਈ ਹੋਈ ਸੀ। ਕੈਟਰੀਨਾ ਨੇ ਸਲੇਟੀ ਲੰਬਾ ਕੋਟ ਪਾਇਆ ਹੋਇਆ ਸੀ, ਉਸ ਨੇ ਕਾਲੀ ਟੋਪੀ ਤੇ ਐਨਕਾਂ ਲਾਈਆਂ ਹੋਈਆਂ ਸਨ।

Related posts

ਵੈਸ਼ਨੋ ਦੇਵੀ ਯਾਤਰਾ ਦੌਰਾਨ 34 ਸ਼ਰਧਾਲੂਆਂ ਦੀ ਮੌਤ ਦੀ ਸ਼ਿਕਾਇਤ ’ਤੇ ਅਦਾਲਤ ਨੇ ਪੁਲੀਸ ਰਿਪੋਰਟ ਮੰਗੀ

Current Updates

ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ

Current Updates

ਸਵੇਰ ਦੀ ਸੈਰ ਤੋਂ ਪਰਤ ਰਹੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

Current Updates

Leave a Comment