ਮੁੰਬਈ- ਕਾਲੀਕਟ ਕੋਮਾਂਤਰੀ ਹਵਾਈ ਅੱਡੇ ਤੋਂ ਦੋਹਾ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੇ ਦੋ ਘੰਟੇ ਬਾਅਦ ਤਕਨੀਕੀ ਖਰਾਬੀ ਦੇ ਚਲਦਿਆਂ ਮੁੜ ਕਾਲੀਕਟ ਹਵਾਈ ਅੱਡੇ ਪਰਤ ਆਇਆ।
ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ IX 375 ਜਹਾਜ਼ ਨੇ ਪਾਇਲਟ ਅਤੇ ਚਾਲਕ ਦਲ ਸਮੇਤ 188 ਵਿਅਕਤੀਆਂ ਨੂੰ ਲੈ ਕੇ ਸਵੇਰੇ 9.07 ਵਜੇ ਕਾਲੀਕਟ ਤੋਂ ਉਡਾਣ ਭਰੀ ਸੀ, ਪਰ ਤਕਨੀਕੀ ਖਰਾਬੀ ਕਾਰਨ ਦੋ ਘੰਟੇ ਬਾਅਦ ਸਵੇਰੇ 11.12 ਵਜੇ ਉਸੇ ਹਵਾਈ ਅੱਡੇ’ਤੇ ਪਰਤ ਆਇਆ।ਅਧਿਕਾਰੀਆਂ ਨੇ ਦੱਸਿਆ, ‘‘ਇਸ ਕਿਸੇ ਤਰ੍ਹਾਂ ਦੀ ਐਮਰਜੈਂਸੀ ਲੈਂਡਿੰਗ ਨਹੀਂ ਹੈਠ ਜਹਾਜ਼ ਦੇ ਕੈਬਿਨ ਏਅਰ ਕੰਡੀਸ਼ਨ ਵਿੱਚ ਤਕਨੀਕੀ ਸਮੱਸਿਆ ਆਈ ਹੈ।’’ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਹੈ ਅਤੇ ਕਿਹਾ ਕਿ ਜਾਂ ਤਾਂ ਤਕਨੀਕੀ ਸਮੱਸਿਆ ਨੂੰ ਠੀਕ ਕਰ ਲਿਆ ਜਾਵੇਗਾ ਜਾਂ ਯਾਤਰਾ ਮੁੜ ਸ਼ੁਰੂ ਕਰਨ ਲਈ ਕਿਸੇ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਜਾਵੇਗਾ।
ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਇਹ ਲੈਂਡਿੰਗ ਅਹਿਤਿਆਤ ਵਜੋਂ ਕੀਤੀ ਗਈ ਸੀ, ਯਾਤਰੀਆਂ ਲਈ ਹੋਰ ਉਡਾਣ ਦਾ ਪ੍ਰਬੰਧ ਕੀਤਾ ਜਾਵੇਗਾ। ਉਦੋਂ ਤੱਕ ਯਾਤਰੀਆਂ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ।
