December 28, 2025
ਖਾਸ ਖ਼ਬਰਰਾਸ਼ਟਰੀ

ਮੱਧ ਪ੍ਰਦੇਸ਼ : ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 15 ਜ਼ਖ਼ਮੀ ਖੇਤ ਵਿਚੋਂ ਕੰਮ ਕਰਕੇ ਆ ਰਹੇ ਸਨ ਵਾਪਸ

ਮੱਧ ਪ੍ਰਦੇਸ਼ : ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 15 ਜ਼ਖ਼ਮੀ ਖੇਤ ਵਿਚੋਂ ਕੰਮ ਕਰਕੇ ਆ ਰਹੇ ਸਨ ਵਾਪਸ

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਘਾਟੀਗਾਂਵ ਵਿੱਚ ਰਾਤ 10.30 ਵਜੇ ਇੱਕ ਟਰੈਕਟਰ-ਟਰਾਲੀ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ 15 ਤੋਂ ਵੱਧ ਲੋਕ ਜ਼ਖ਼ਮੀ ਹਨ। ਸਾਰੇ ਪੀੜਤ ਸਹਰਿਆ ਆਦਿਵਾਸੀ ਪਰਿਵਾਰਾਂ ਨਾਲ ਸਬੰਧਤ ਸਨ। ਮਰਨ ਵਾਲਿਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਗਵਾਲੀਅਰ ਪੁਲਿਸ ਮੁਤਾਬਕ ਮ੍ਰਿਤਕ ਘਾਟੀਗਾਓਂ ਦੇ ਕੈਥ ਪਿੰਡ ਦੇ ਰਹਿਣ ਵਾਲੇ ਸਨ। ਸ਼ਨੀਵਾਰ ਸ਼ਾਮ 4 ਵਜੇ ਇਹ ਲੋਕ ਜੰਗਲ ਗਏ ਸਨ। ਕੰਮ ਖ਼ਤਮ ਹੋਣ ਤੋਂ ਬਾਅਦ ਉਹ ਟਰੈਕਟਰ-ਟਰਾਲੀ ‘ਚ ਸਵਾਰ ਹੋ ਕੇ ਵਾਪਸ ਆ ਰਹੇ ਸਨ, ਉਦੋਂ ਹੀ ਤਿਲਾਵਾਲੀ ਚੌਰਾਹੇ ‘ਤੇ ਟਰੈਕਟਰ-ਟਰਾਲੀ ਦੇ ਅੱਗੇ ਇਕ ਮੱਝ ਆ ਗਈ। ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਦੋਵੇਂ ਟਰੈਕਟਰ-ਟਰਾਲੀ ਪਲਟ ਗਏ।

ਇਸ ਹਾਦਸੇ ਵਿਚ ਇੱਕ ਨਾਬਾਲਗ ਅਤੇ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਲੋਕ ਟਰੈਕਟਰ-ਟਰਾਲੀ ਹੇਠਾਂ ਦੱਬ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਘਾਟੀਗਾਓਂ ਪੁਲਿਸ ਮੌਕੇ ‘ਤੇ ਪਹੁੰਚ ਗਈ। ਕੁਝ ਸਮੇਂ ਬਾਅਦ ਐਸਪੀ, ਏਐਸਪੀ ਅਤੇ ਡੀਐਸਪੀ ਵੀ ਮੌਕੇ ’ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Related posts

ਸਕੂਲਾਂ ਚ ਸਮਰਕੈਂਪ ਲਗਾਉਣ ਤੇ ਲਗਾਈ ਪਾਬੰਦੀ

Current Updates

ਬੰਗਲਾਦੇਸ਼: ਵਿਦਿਆਰਥੀ ਆਗੂ ਦੀ ਮੌਤ ਮਗਰੋਂ ਤਣਾਅ

Current Updates

ਪੰਜਾਬ ਕਾਂਗਰਸ ਵੱਲੋਂ ਨਵਜੋਤ ਕੌਰ ਸਿੱਧੂ ਪਾਰਟੀ ਵਿੱਚੋਂ ਮੁਅੱਤਲ

Current Updates

Leave a Comment