December 27, 2025
ਖਾਸ ਖ਼ਬਰਰਾਸ਼ਟਰੀ

ਦੋ ਭੈਣਾਂ ਦਾ ਇੱਕੋ ਸਮੇਂ ਹੋ ਰਿਹਾ ਸੀ ਵਿਆਹ, ਅਚਾਨਕ ਹੋਈ ਇਕ ਹੋਰ ਕੁੜੀ ਦੀ ਐਂਟਰੀ; ਗੱਲਾਂ ਸੁਣ ਰਹਿ ਗਏ ਸਭ ਦੰਗ

ਦੋ ਭੈਣਾਂ ਦਾ ਇੱਕੋ ਸਮੇਂ ਹੋ ਰਿਹਾ ਸੀ ਵਿਆਹ, ਅਚਾਨਕ ਹੋਈ ਇਕ ਹੋਰ ਕੁੜੀ ਦੀ ਐਂਟਰੀ; ਗੱਲਾਂ ਸੁਣ ਰਹਿ ਗਏ ਸਭ ਦੰਗ

ਸਹਾਰਨਪੁਰ : ਦੋ ਭੈਣਾਂ ਦੀ ਬਰਾਤ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੇਰਲ ਤੋਂ ਲਾੜੇ ਦੀ ਪ੍ਰੇਮਿਕਾ ਸਮਾਗਮ ’ਚ ਪਹੁੰਚ ਗਈ। ਲੜਕੀ ਨੇ ਲਾੜੇ ਨੂੰ ਆਪਣਾ ਪ੍ਰੇਮੀ ਕਹਿ ਕੇ ਹੰਗਾਮਾ ਕਰ ਦਿੱਤਾ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਲੜਕੀ ਪੱਖ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੇ ਤੇ ਉਸ ਦੇ ਪਿਤਾ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਦੋਸ਼ੀ ਲਾੜੇ ਨੇ ਥਾਣੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਰਿਸ਼ਤੇਦਾਰਾਂ ਨੇ ਦੂਜੀ ਧੀ ਨੂੰ ਵਿਦਾਇਗੀ ਕਰ ਦਿੱਤੀ।ਫਤਿਹਪੁਰ ਥਾਣਾ ਖੇਤਰ ਦੇ ਸ਼ੇਰਪੁਰ ਵਾਸੀ ਦਿਲਬਹਾਰ ਪੁੱਤਰ ਇਰਫਾਨ ਦੀ ਬਰਾਤ ਮੰਗਲਵਾਰ ਨੂੰ ਗਾਗਲਹੇੜੀ ਆਈ ਹੋਈ ਸੀ। ਬਰਾਤੀ ਖਾਣੇ ਤੋਂ ਬਾਅਦ ਨਿਕਾਹ ਦੀ ਤਿਆਰੀਆਂ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕੇਰਲਾ ਤੋਂ ਇਕ ਲੜਕੀ ਆ ਗਈ। ਲੜਕੀ ਨੇ ਲਾੜੇ ਨੂੰ ਆਪਣਾ ਪ੍ਰੇਮੀ ਦੱਸਿਆ, ਜਿਸ ਨਾਲ ਲੋਕ ਹੈਰਾਨ ਰਹਿ ਗਏ।

Related posts

ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

Current Updates

ਹੀਰਾ ਬਾਗ ਵਿਖੇ ਕਰਵਾਇਆ ਤੀਆਂ ਦਾ ਮੇਲਾ

Current Updates

ਜੰਮੂ ਕਸ਼ਮੀਰ: ਪੁਲੀਸ ਮੁਲਾਜ਼ਮ ਵੱਲੋਂ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖ਼ੁਦਕੁਸ਼ੀ

Current Updates

Leave a Comment