October 10, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਹੀਰਾ ਬਾਗ ਵਿਖੇ ਕਰਵਾਇਆ ਤੀਆਂ ਦਾ ਮੇਲਾ

ਹੀਰਾ ਬਾਗ ਵਿਖੇ ਕਰਵਾਇਆ ਤੀਆਂ ਦਾ ਮੇਲਾ

ਪਟਿਆਲਾ। ਹੀਰਾ ਬਾਗ ਵੈਲਫੇਅਰ ਕਲੱਬ ਵੱਲੋਂ ਮੁਹੱਲੇ ਦੇ ਟੈਂਕੀ ਵਾਲੇ ਪਾਰਕ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਹੀਰਾ ਬਾਗ, ਗੋਬਿੰਦ ਬਾਗ, ਰਿਸ਼ੀ ਕਲੋਨੀ, ਗੁਰੂ ਹਰਸਹਾਇ ਕਲੋਨੀ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਤੋਤਾ ਨੇ ਦੱਸਿਆ ਕਿ ਹਰ ਪ੍ਰਕਾਰ ਦੀ ਪਾਰਟੀਬਾਜ਼ੀ ਅਤੇ ਭੇਦਭਾਵ ਨੂੰ ਪਰੇ ਰੱਖ ਕੇ ਸਰਬ ਸਾਂਝੀਵਾਲਤਾ ਨਾਲ ਇਹ ਮੇਲਾ ਮਨਾਇਆ ਗਿਆ। ਇਲਾਕੇ ਦੀਆਂ ਮਹਿਲਾਵਾਂ ਅਤੇ ਬੱਚੀਆਂ ਨੇ ਪੀਂਘਾਂ ਝੂਟਣ ਅਤੇ ਗਿੱਧਾ ਪਾਉਣ ਦਾ ਆਨੰਦ ਮਾਣਿਆ। ਕਲੱਬ ਵੱਲੋਂ ਖੀਰ-ਪੂੜਿਆਂ ਦਾ ਲੰਗਰ ਵੀ ਚਲਾਇਆ ਗਿਆ। ਇਸ ਮੌਕੇ ਤੇ ਇਲਾਕੇ ਦੇ ਮਿਉਂਸਪਲ ਕਾਰਪੋਰੇਟਰ ਕੁਲਵੰਤ ਸਿੰਘ ਲਾਲਕਾ, ਸਮਾਜਿਕ ਚਿੰਤਕ ਅਮਨ ਅਰੋੜਾ, ਪੰਜਾਬ ਐਂਟੀ ਕਰੱਪਸ਼ਨ ਫਰੰਟ ਦੇ ਕਨਵੀਨਰ ਵਿਨੋਦ ਬਾਲੀ, ਪ੍ਰਸਿੱਧ ਸੂਫ਼ੀ ਗਾਇਕ ਮਨਦੀਪ ਅਨਹਦ, ਆਲ ਇੰਡੀਆ ਰੇਡਿਓ ਤੋਂ ਅੰਮ੍ਰਿਤਪਾਲ ਕੌਰ ਅਮਨ, ਥੋੜਾ ਸਾ ਆਸਮਾਨ ਐਨਜੀਓ ਤੋਂ ਰਮਨਪ੍ਰੀਤ ਕੌਰ ਬਾਲੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੇਲਾ ਕਰਵਾਉਣ ਵਿੱਚ ਗੁਰਪ੍ਰੀਤ ਗੋਲਡੀ, ਹਰਪਾਲ ਪਾਲੀ, ਰਾਮ ਨਾਥ, ਲਖਵਿੰਦਰ ਲੱਖੀ, ਅਵਤਾਰ ਮਨੂਰ, ਰਿੰਕੂ ਕੁਮਾਰ ਅਤੇ ਹੋਰ ਕਲੱਬ ਮੈਂਬਰਾਂ ਨੇ ਯੋਗਦਾਨ ਪਾਇਆ।

Related posts

ਪੁਲਵਾਮਾ ਅੱਤਵਾਦੀ ਹਮਲਾ ਮਾਮਲਾ: NIA ਕੋਰਟ ਨੇ ਇੰਸ਼ਾ ਜਾਨ ਨੂੰ ਰਿਹਾਈ ਦੇਣ ਤੋਂ ਕੀਤਾ ਇਨਕਾਰ, UAPA ਧਾਰਾ ਦਾ ਦਿੱਤਾ ਹਵਾਲਾ

Current Updates

ਹੁਣ ਦਫ਼ਤਰਾਂ ਦੇ ਗੇੜੇ ਲਗਾਉਣ ਦੀ ਲੋੜ ਨਹੀਂ; ਪੰਜਾਬ ਦੇ ਨਾਗਰਿਕਾਂ ਨੂੰ ਮੋਬਾਈਲ ਫੋਨਾਂ ‘ਤੇ ਮਿਲਣਗੇ ਸਰਟੀਫ਼ਿਕੇਟ  : ਅਮਨ ਅਰੋੜਾ

Current Updates

ਪਾਕਿ ਵੱਲੋਂ ਜੰਗਬੰਦੀ ਦਾ ਉਲੰਘਣ; ਸ੍ਰੀਨਗਰ ਤੇ ਜੰਮੂ ਵਿਚ ਸੁਣਾਈ ਦਿੱਤੇ ਧਮਾਕੇ

Current Updates

Leave a Comment