April 9, 2025
ਖਾਸ ਖ਼ਬਰ

ਅਗਵਾ ਹੋਣ ਤੋਂ 30 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਭੀਮ ਸਿੰਘ

ਅਗਵਾ ਹੋਣ ਤੋਂ 30 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਭੀਮ ਸਿੰਘ

ਗਾਜ਼ੀਆਬਾਦ- ‘‘ਸਕੂਲ ਤੋਂ ਵਾਪਸ ਆਉਂਦਿਆਂ ਮੈਨੂੰ ਕੁੱਝ ਅਜਨਬੀਆਂ ਨੇ ਅਗਵਾ ਕਰ ਲਿਆ ਅਤੇ ਰਾਜਸਥਾਨ ਦੇ ਜੈਸਲਮੇਰ ਲੈ ਗਏ, ਜਿੱਥੇ ਕਈ ਸਾਲਾਂ ਤੱਕ ਬੰਧੂਆ ਮਜ਼ਦੂਰੀ ਕਰਵਾਈ।’’ ਇਹ ਕਹਾਣੀ ਹੈ ਭੀਮ ਸਿੰਘ ਦੀ ਜੋ ਅਗਵਾ ਹੋਣ ਤੋਂ 30 ਸਾਲ ਬਾਅਦ ਪੁਲੀਸ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਪਰਿਵਾਰ ਤੱਕ ਪੁੱਜਿਆ ਹੈ। ਕਈ ਸਾਲ ਬੀਤ ਜਾਣ ਕਾਰਨ ਪਰਿਵਾਰ ਨੇ ਤਾਂ ਉਮੀਦ ਹੀ ਛੱਡ ਦਿੱਤੀ ਸੀ।
ਭੀਮ ਦੱਸਦਾ ਹੈ, ‘‘ਮੈਂ ਇਕ ਪਿੰਡ ਵਿੱਚ ਭੇਡਾਂ ਅਤੇ ਬੱਕਰੀਆਂ ਪਾਲਦਾ ਸੀ ਅਤੇ ਅਗਵਾਕਾਰ ਦਿਨ ਵਿਚ ਸਿਰਫ਼ ਇਕ ਵਾਰ ਖਾਣਾ ਦਿੰਦੇ ਸਨ, ਅਕਸਰ ਕੁੱਟਮਾਰ ਕਰਦੇ ਸਨ।’’ ਪਰ ਇੱਕ ਦਿਨ ਇੱਕ ਦਿਆਲੂ ਵਿਅਕਤੀ ਨੇ ਉਸਦੀ ਦੁਰਦਸ਼ਾ ਵੇਖੀ ਅਤੇ ਉਸਨੂੰ ਗਾਜ਼ੀਆਬਾਦ ਵਿੱਚ ਛੱਡ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਸਾਹਿਬਾਬਾਦ ਰਜਨੀਸ਼ ਕੁਮਾਰ ਉਪਾਧਿਆਏ ਨੇ ਦੱਸਿਆ ਕਿ ਜਦੋਂ ਸਿੰਘ ਪੁਲੀਸ ਸਟੇਸ਼ਨ ਆਇਆ ਤਾਂ ਉਹ ਆਪਣਾ ਪਤਾ ਨਹੀਂ ਦੱਸ ਸਕਿਆ। ਪਰ ਅਸੀਂ ਉਸ ਦੀ ਮੁਸੀਬਤ ਸੁਣਨ ਤੋਂ ਬਾਅਦ ਇੱਕ ਟੀਮ ਦਾ ਗਠਨ ਕੀਤਾ ਅਤੇ ਸੋਸ਼ਲ ਮੀਡੀਆ ’ਤੇ ਉਸ ਦੇ ਵੇਰਵੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇੱਕ ਪਰਿਵਾਰ ਨੇ ਪੁਲੀਸ ਨਾਲ ਸੰਪਰਕ ਕੀਤਾ ਅਤੇ ਭੀਮ ਸਿੰਘ ਨੇ ਤੁਰੰਤ ਉਹਨਾਂ ਨੂੰ ਪਛਾਣ ਲਿਆ, ਜਿਸ ਉਪਰੰਤ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਿਆ। ਇਹ ਇੱਕ ਚਮਤਕਾਰ ਤੋਂ ਘੱਟ ਨਹੀਂ।
ਪੁਲਿਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Related posts

ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ ਸੈਂਸੈਕਸ 300 ਅੰਕਾਂ ਤੋਂ ਵੱਧ ਡਿੱਗਿਆ

Current Updates

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ ‘ਤੇ ਗ਼ੈਰ-ਕਾਨੂੰਨਨ ਕਲੱਬ ਕੀਤੇ 39 ਬੱਸ ਪਰਮਿਟ ਰੱਦ

Current Updates

ਪੰਜਾਬ 95: ਦਿਲਜੀਤ ਦੋਸਾਂਝ ਦੀ ਫਿਲਮ ਲਈ ਉਡੀਕ ਹੋਈ ਲੰਮੀ

Current Updates

Leave a Comment