September 28, 2026
ਖਾਸ ਖ਼ਬਰਚੰਡੀਗੜ੍ਹ

ਸਾਥਣ ਦਾ ਕਤਲ ਕਰਨ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਥਾਣੇ ’ਚ ਖੁਦਕੁਸ਼ੀ

ਸਾਥਣ ਦਾ ਕਤਲ ਕਰਨ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਥਾਣੇ ’ਚ ਖੁਦਕੁਸ਼ੀ

ਐਸਏਐਸ ਨਗਰ (ਮੁਹਾਲੀ): ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਦੇਸ਼ੀ ਵਿਦਿਆਰਥੀ ਨੇ ਪੁਲੀਸ ਕਸਟਡੀ (ਥਾਣੇ ਦਾ ਲਾਕਅਪ) ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਉਕਤ ਵਿਦਿਆਰਥੀ ਨੇ ਆਪਣੀ ਬੈਚਮੇਟ ਤਨਜ਼ਾਨੀਆ ਦੀ ਵਿਦਿਆਰਥਣ ਨੂਰੂ ਮਾਰੀ ਦਾ ਕਥਿਤ ਤੌਰ ’ਤੇ ਕਤਲ ਕੀਤਾ ਸੀ, ਜਿਸ ਕਾਰਨ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਜ਼ਾਂਬੀਆ ਦੇ 24 ਸਾਲਾ ਸੇਵੀਅਰ ਚਿਕੋਪੇਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ ’ਤੇ ਬੁੱਧਵਾਰ ਨੂੰ ਖਰੜ ਵਿਖੇ ਸੰਨੀ ਐਨਕਲੇਵ ਪੁਲੀਸ ਚੌਕੀ ਵਿਚ ਕਸਟਡੀ ਦੌਰਾਨ ਵਿੱਚ ਆਪਣੇ ਆਪ ਨੂੰ ਫਾਹਾ ਲਗਾ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੇ ਕਥਿਤ ਤੌਰ ’ਤੇ ਥਾਣੇ ਅੰਦਰਲੀ ਜੇਲ੍ਹ ਦੀ ਜਾਲੀ ਨਾਲ ਪਤਲੀ ਨਾਈਲੋਨ ਰੱਸੀ ਦੀ ਵਰਤੋਂ ਕਰਕੇ ਆਤਮਹੱਤਿਆ ਕੀਤੀ। ਪੁਲੀਸ ਨੇ ਉਸ ਨੂੰ 12.10 ਵਜੇ ਦੇ ਕਰੀਬ ਖਰੜ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵੀਰਵਾਰ ਸਵੇਰੇ ਪੁਲੀਸ ਚੌਕੀ ਦੇ ਗੇਟ ਬੰਦ ਰੱਖੇ ਹੋਏ ਸਨ।

Related posts

ਟਰੰਪ ਬਾਰੇ ਟਿੱਪਣੀ ਕਰਨ ’ਤੇ ਲੰਡਨ ਵਿੱਚ ਨਿਊਜ਼ੀਲੈਂਡ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਨੇ ਆਪਣੀ ਨੌਕਰੀ ਗਵਾਈ

Current Updates

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਦਾ ਨਾਂ ਲਏ ਬਿਨਾ ਕਸਿਆ ਤੰਜ਼

Current Updates

‘108’ ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ; ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ

Current Updates

Leave a Comment