April 15, 2025
ਖੇਡਾਂਰਾਸ਼ਟਰੀ

ਰੋਹਿਤ ਸ਼ਰਮਾ ਦੇ ਘਰ ਪੁੱਤਰ ਨੇ ਜਨਮ ਲਿਆ

ਰੋਹਿਤ ਸ਼ਰਮਾ ਦੇ ਘਰ ਪੁੱਤਰ ਨੇ ਜਨਮ ਲਿਆ

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਹੁਣ ਆਸਟਰੇਲੀਆ ਖ਼ਿਲਾਫ਼ 22 ਨਵੰਬਰ ਤੋਂ ਪਰਥ ’ਚ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ’ਚ ਰੋਹਿਤ ਦੇ ਖੇਡਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਰੋਹਿਤ ਦੀ ਪਤਨੀ ਰਿਤਿਕਾ ਨੇ ਬੀਤੀ ਰਾਤ ਸਥਾਨਕ ਹਸਪਤਾਲ ’ਚ ਲੜਕੇ ਨੂੰ ਜਨਮ ਦਿੱਤਾ। ਰੋਹਿਤ ਬੱਚੇ ਦੇ ਜਨਮ ਕਰਕੇ ਭਾਰਤੀ ਟੀਮ ਨਾਲ ਆਸਟਰੇਲੀਆ ਨਹੀਂ ਗਿਆ ਸੀ। ਜੋੜੇ ਦੇ ਪਹਿਲਾਂ ਲੜਕੀ ਹੈ, ਜਿਸ ਦਾ ਜਨਮ 2018 ਵਿੱਚ ਹੋਇਆ ਸੀ। ਪਹਿਲੇ ਟੈਸਟ ਦੇ ਸ਼ੁਰੂ ਹੋਣ ਵਿੱਚ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਰੋਹਿਤ ਮੈਚ ਖੇਡੇਗਾ ਜਾਂ ਨਹੀਂ। ਫਿਲਹਾਲ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰਤ ਦੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਰੋਹਿਤ ਨੂੰ ਦੂਜੀ ਵਾਰ ਪਿਤਾ ਬਣਨ ’ਤੇ ਵਧਾਈ ਦਿੱਤੀ ਹੈ। ਟੀ-20 ਲੜੀ ’ਚ ਦੱਖਣੀ ਅਫਰੀਕਾ ਨੂੰ 3-1 ਨਾਲ ਹਰਾਉਣ ਮਗਰੋਂ ਸੂਰਿਆਕੁਮਾਰ ਨੇ ਕਿਹਾ, ‘ਰੋਹਿਤ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ। ਸ਼ਾਨਦਾਰ ਦਿਨ ’ਤੇ ਇਹ ਚੰਗੀ ਖ਼ਬਰ ਮਿਲੀ ਹੈ।’ ਉਸ ਨੇ ਕਿਹਾ, ‘ਮੈਂ ਉਸ (ਰੋਹਿਤ) ਨੂੰ ਬਾਰਡਰ-ਗਾਵਸਕਰ ਟਰਾਫੀ ਲਈ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।’

Related posts

ਵਿਸ਼ਵ ਕੱਪ ਕੁਆਲੀਫਾਇਰ ‘ਚ ਜ਼ਿੰਬਾਬਵੇ ਨੇ ਵੈਸਟਇੰਡੀਜ਼ ਨੂੰ ਹਰਾਇਆ, ਵਿੰਡੀਜ਼ ਦੀ ਟੀਮ 35 ਦੌੜਾਂ ਨਾਲ ਹਾਰੀ

Current Updates

ਲੈਮਰਿਨ ਟੈੱਕ ਯੂਨੀਵਰਸਿਟੀ ’ਚ ਕੌਮੀ ਸੰਮੇਲਨ ਅਗਲੇ ਮਹੀਨੇ

Current Updates

ਸੁਪਰੀਮ ਕੋਰਟ ਵਿਸਤਾਰ ਪ੍ਰੋਜੈਕਟ ’ਚ ਬੂਟੇ ਲਾਉਣ ਬਾਰੇ ਪਟੀਸ਼ਨ ‘ਤੇ ਹਾਈ ਕੋਰਟ ਦਾ ਨੋਟਿਸ

Current Updates

Leave a Comment