October 13, 2026
ਖਾਸ ਖ਼ਬਰਰਾਸ਼ਟਰੀਵਪਾਰ

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

ਮੁੰਬਈ- ਏਸ਼ਿਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਤੇ ਆਲਮੀ ਪੱਧਰ ’ਤੇ ਵਪਾਰਕ ਫ਼ਿਕਰਾਂ ਅੱਜ ਸਵੇਰੇ ਬੈਂਚਮਾਰਕ ਇਕੁਇਟੀ ਸੂਚਕ ਅੰਕ Sensex ਤੇ Nifty ਡਿੱਗ ਗਏ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 12 ਪੈਸੇ ਦੀ ਮਜ਼ਬੂਤੀ ਨਾਲ 85.43 ਨੂੰ ਪਹੁੰਚ ਗਿਆ।

ਮਾਹਿਰਾਂ ਮੁਤਾਬਕ ਵਿਦੇਸ਼ੀ ਫੰਡਾਂ ਦੀ ਨਿਕਾਸੀ ਨੇ ਵੀ ਨਿਵੇਸ਼ਕਾਂ ਦੇ ਹੌਸਲੇ ਨੂੰ ਸੱਟ ਮਾਰੀ, ਜਿਸ ਕਰਕੇ ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 762.24 ਅੰਕ ਡਿੱਗ ਕੇ 80,688.77 ’ਤੇ ਆ ਗਿਆ। NSE ਨਿਫਟੀ 212.25 ਅੰਕ ਡਿੱਗ ਕੇ 24,538.45 ’ਤੇ ਪਹੁੰਚ ਗਿਆ।

ਸੈਂਸੈਕਸ ਫਰਮਾਂ ਵਿੱਚੋਂ HDFC ਬੈਂਕ, HCL ਟੈੱਕ, ਰਿਲਾਇੰਸ ਇੰਡਸਟਰੀਜ਼, ਇਨਫੋਸਿਸ, ਟੈੱਕ ਮਹਿੰਦਰਾ, ਬਜਾਜ ਫਾਇਨਾਂਸ, ਲਾਰਸਨ ਐਂਡ ਟੂਬਰੋ, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਟਾਟਾ ਸਟੀਲ ਸਭ ਤੋਂ ਵੱਧ ਪੱਛੜ ਗਏ। ਹਿੰਦੁਸਤਾਨ ਯੂਨੀਲੀਵਰ, ਅਡਾਨੀ ਪੋਰਟਸ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ ਅਤੇ ਨੈਸਲੇ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ SSE ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਰਲਵੇਂ ਮਿਲਵੇਂ ਹੁੰਗਾਰੇ ਨਾਲ ਬੰਦ ਹੋਏ ਸਨ। -ਪੀਟੀਆਈ

 

Related posts

ਪ੍ਰਧਾਨ ਮੰਤਰੀ ਕ੍ਰਾਂਤੀਕਾਰੀ ਸਕੀਮ ਦਾ ਸਿਹਰਾ ਲੈਣ ਲਈ MGNREGA ਦਾ ਨਾਮ ਬਦਲ ਰਹੇ: ਕਾਂਗਰਸ

Current Updates

ਵੱਡੀ ਖ਼ਬਰ: ਦੇਸ਼ ‘ਚ ਜਲਦ ਆਉਣਗੇ ‘ਪਲਾਸਟਿਕ ਨੋਟ’; RBI ਨੇ ਵਧਦੀ ਨਕਦੀ ਦੀ ਮੰਗ ਕਾਰਨ ਤੇਜ਼ ਕੀਤੀ ਤਿਆਰੀ

Current Updates

ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਕਾਰਨ 40 ਮੌਤਾਂ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

Current Updates

Leave a Comment