September 26, 2026
ਖਾਸ ਖ਼ਬਰਰਾਸ਼ਟਰੀ

ਫਿਲਮ ‘ਹਾਊਸਫੁੱਲ- 5’ ਵੱਲੋਂ ਪਹਿਲੇ ਦਿਨ 24.35 ਕਰੋੜ ਦੀ ਕਮਾਈ

ਫਿਲਮ ‘ਹਾਊਸਫੁੱਲ- 5’ ਵੱਲੋਂ ਪਹਿਲੇ ਦਿਨ 24.35 ਕਰੋੜ ਦੀ ਕਮਾਈ

ਨਵੀਂ ਦਿੱਲੀ- ਫ਼ਿਲਮ ‘ਹਾਊਸਫੁੱਲ- 5’ ਨੇ ਰਿਲੀਜ਼ ਹੋਣ ਦੇ ਪਹਿਲੇ ਹੀ ਦਿਨ ਘਰੇਲੂ ਬਾਕਸ ਆਫਿਸ ’ਤੇ 24.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ’ਚ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਨਾਨਾ ਪਾਟੇਕਰ ਅਤੇ ਜੈਕਲਿਨ ਫਰਨਾਂਡੇਜ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਜਾਣਕਾਰੀ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਸਾਂਝੀ ਕੀਤੀ। ਦੱਸਣਯੋਗ ਹੈ ਕਿ ਇਸ ਫ਼ਿਲਮ ’ਚ ਸੋਨਮ ਬਾਜਵਾ, ਨਰਗਿਸ ਫਾਖ਼ਰੀ, ਸੌਂਦਰਿਆ ਸ਼ਰਮਾ, ਜੈਕੀ ਸ਼ਰਾਫ, ਰਿਤੇਸ਼ ਦੇਸ਼ਮੁਖ, ਫ਼ਰਦੀਨ ਖ਼ਾਨ ਅਤੇ ਸੰਜੈ ਦੱਤ ਨੇ ਵੀ ਕੰਮ ਕੀਤਾ ਹੈ। ਇਹ ਫ਼ਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਜਿਸਨੂੰ ਸਾਜਿਦ ਨਾਡੀਆਡਵਾਲਾ ਦੀ ਫ਼ਿਲਮ ਨਿਰਮਾਣ ਕੰਪਨੀ ‘ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਨੇ ਬਣਾਇਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ‘ਦੋਸਤਾਨਾ’ ਫ਼ਿਲਮ ਤੋਂ ਮਕਬੂਲ ਹੋਏ ਤਰੁਨ ਮਨਸੁਖਾਨੀ ਨੇ ਕੀਤਾ ਹੈ। ‘ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਨੇ ‘ਐਕਸ’ ਉੱਤੇ ਬਾਕਸ ਆਫਿਸ ਕੁਲੈਕਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ।

Related posts

ਤੁੰਗਨਾਥ ਟਰੈਕ ’ਤੇ ਖੱਡ ਵਿੱਚ ਡਿੱਗਣ ਕਾਰਨ ਪੰਜਾਬ ਦੀ ਮਹਿਲਾ ਸ਼ਰਧਾਲੂ ਦੀ ਮੌਤ

Current Updates

ਕਸ਼ਮੀਰ ਨੂੰ ਮਿਲੇਗੀ ਪਹਿਲੀ ਵੰਦੇ ਭਾਰਤ ਰੇਲ ਗੱਡੀ, ਮੋਦੀ ਦਿਖਾਉਣਗੇ ਹਰੀ ਝੰਡੀ

Current Updates

ਟਰੰਪ ਦੀ ਭਾਰਤ ਨੂੰ ਚੇਤਾਵਨੀ… ਰੂਸੀ ਤੇਲ ਖਰੀਦਣਾ ਬੰਦ ਕਰੋ ਜਾਂ ਫਿਰ ਵੱਡੇ ਟੈਰਿਫਾਂ ਲਈ ਤਿਆਰ ਰਹੋ

Current Updates

Leave a Comment