December 27, 2025
ਖਾਸ ਖ਼ਬਰਖੇਡਾਂ

ਮਹਿਲਾ ਹਾਕੀ: ਭਾਰਤ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ’ਚ

ਮਹਿਲਾ ਹਾਕੀ: ਭਾਰਤ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ’ਚ

ਰਾਜਗੀਰ –ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਨੂੰ 3-0 ਨਾਲ ਹਰਾ ਕੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਸੈਮਫਾਈਨਲ ’ਚ ਥਾਂ ਪੱਕੀ ਕਰ ਲਈ ਹੈ। ਮੈਚ ਦੌਰਾਨ ਭਾਰਤ ਵੱਲੋਂ ਸੰਗੀਤਾ ਕੁਮਾਰੀ ਤੇ ਕਪਤਾਨ ਸਲੀਮਾ ਟੇਟੇ ਨੇ ਕ੍ਰਮਵਾਰ 32ਵੇਂ ਤੇ 37ਵੇਂ ਮਿੰਟ ’ਚ ਦੋ ਮੈਦਾਨੀ ਕੀਤੇ ਜਦਕਿ ਟੂਰਨਾਮੈਂਟ ’ਚ ਹੁਣ ਤੱਕ ਸਭ ਤੋਂ ਵੱਧ ਗੋਲ ਕਰਨ ਵਾਲੀ ਦੀਪਿਕਾ ਨੇ ਟੀਮ ਵੱਲੋਂ ਤੀਜਾ ਗੋਲ ਪੈਨਲਟੀ ਕਾਰਨਰ ਰਾਹੀਂ 60ਵੇਂ ਮਿੰਟ ’ਚ ਦਾਗਿਆ। ਦੁਨੀਆਂ ਦੀ ਛੇਵੇਂ ਨੰਬਰ ਦੀ ਟੀਮ ਚੀਨ ਖ਼ਿਲਾਫ ਭਾਰਤੀ ਟੀਮ ਨੇ ਟੂਰਨਾਮੈਂਟ ’ਚ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਚਾਰ ਮੈਚਾਂ ’ਚੋਂ ਅੱਠ ਅੰਕਾਂ ਨਾਲ ਮੇਜ਼ਬਾਨ ਟੀਮ ਹੁਣ ਅੰਕ ਸੂਚੀ ’ਚ ਸਿਖਰ ’ਤੇ ਪਹੁੰਚ ਗਈ ਹੈ ਜਦਕਿ ਚਾਰ ਮੈਚਾਂ ’ਚੋਂ ਛੇ ਅੰਕਾਂ ਨਾਲ ਚੀਨ ਦੀ ਟੀਮ ਦੂਜੇ ਸਥਾਨ ’ਤੇ ਖਿਸਕ ਗਈ। ਭਾਰਤੀ ਮਹਿਲਾ ਹਾਕੀ ਟੀਮ ਆਪਣੇ ਆਖਰੀ ਰਾਊਂਡ ਰੌਬਿਨ ਲੀਗ ਮੈਚ ’ਚ ਭਲਕੇ ਐਤਵਾਰ ਨੂੰ ਜਪਾਨ ਦਾ ਸਾਹਮਣਾ ਕਰੇਗੀ। ਛੇ ਮੁਲਕਾਂ ਦੇ ਇਸ ਮਹਾਂਦੀਪੀ ਟੂਰਨਾਮੈਂਟ ’ਚ ਚਾਰ ਸਿਖਰਲੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਇਸੇ ਦੌਰਾਨ ਟੂਰਨਾਮੈਂਟ ਦੇ ਦੋ ਹੋਰ ਮੈਚਾਂ ਵਿੱਚ ਜਪਾਨ ਨੇ ਮਲੇਸ਼ੀਆ ਨੂੰ 2-1 ਗੋਲਾਂ ਨਾਲ ਅਤੇ ਕੋਰੀਆ ਨੇ ਥਾਈਲੈਂਡ ਨੂੰ 4-0 ਨਾਲ ਹਰਾਇਆ।

Related posts

ਪਰਾਡਾ ਨੇ ਫੈਸ਼ਨ ਸ਼ੋਅ ’ਚ ਸੈਂਡਲਾਂ ਲਈ ਭਾਰਤੀ ਡਿਜ਼ਾਈਨ ਦੀ ‘ਪ੍ਰੇਰਨਾ’ ਨੂੰ ਸਵੀਕਾਰ ਕੀਤਾ

Current Updates

ਭਾਰਤੀ ਕ੍ਰਿਕਟ ਟੀਮ ਚੁੱਪ-ਚਾਪ ਵਤਨ ਪਰਤੀ

Current Updates

ਫ਼ਿਲੌਰ ’ਚ ਰੇਲਗੱਡੀ ਦੀ ਛੱਤ ’ਤੇ ਚੜ੍ਹਿਆ ਵਿਅਕਤੀ ਕਰੰਟ ਲੱਗਣ ਨਾਲ 95 ਫੀਸਦ ਝੁਲਸਿਆ

Current Updates

Leave a Comment