September 13, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

‘ਦਿ ਰਾਜਾ ਸਾਬ’ ਦਾ ਟੀਜ਼ਰ 16 ਨੂੰ ਹੋਵੇਗਾ ਰਿਲੀਜ਼

‘ਦਿ ਰਾਜਾ ਸਾਬ’ ਦਾ ਟੀਜ਼ਰ 16 ਨੂੰ ਹੋਵੇਗਾ ਰਿਲੀਜ਼

ਨਵੀਂ ਦਿੱਲੀ: ‘ਦਿ ਰਾਜਾ ਸਾਬ’ ਦੇ ਫਿਲਮਸਾਜ਼ਾਂ ਨੂੰ ਆਖ਼ਰਕਾਰ ਫਿਲਮ ਦੇ ਰਿਲੀਜ਼ ਹੋਣ ਦੀ ਨਵੀਂ ਤਰੀਕ ਮਿਲ ਗਈ ਹੈ। ਸੁਪਰਸਟਾਰ ਪ੍ਰਭਾਸ ਇਸ ਵਿੱਚ ਮੁੱਖ ਭੂਮਿਕਾ ’ਚ ਹੈ। ਫਿਲਮ ਦਾ ਚਰਚਿਤ ਟੀਜ਼ਰ 16 ਜੂਨ ਨੂੰ ਰਿਲੀਜ਼ ਹੋਣਾ ਹੈ। ਭਾਰਤੀ ਸਿਨੇਮਾ ਜਗਤ ਦਾ ਐਕਸ਼ਨ ਹੀਰੋ ਪ੍ਰਭਾਸ ਇਸ ਫਿਲਮ ਨਾਲ ਹਾਰਰ-ਕਾਮੇਡੀ ਸ਼ੈੱਲੀ ਵਿੱਚ ਕਦਮ ਰੱਖਣ ਜਾ ਰਿਹਾ ਹੈ। ਫਿਲਮਸਾਜ਼ਾਂ ਵੱਲੋਂ ਕਈ ਵਾਰ ਟਾਲ-ਮਟੋਲ ਕਰਨ ਮਗਰੋਂ ਰਿਲੀਜ਼ ਦੀ ਤਰੀਕ ਤੈਅ ਕੀਤੀ ਗਈ ਹੈ। ‘ਦਿ ਰਾਜਾ ਸਾਬ’ ਸਿਨੇਮਾਘਰਾਂ ਵਿੱਚ 5 ਦਸੰਬਰ ਨੂੰ ਰਿਲੀਜ਼ ਹੋਵੇਗੀ। ਪਹਿਲਾਂ ਰਿਲੀਜ਼ ਦੀ ਤਰੀਕ 10 ਅਪਰੈਲ ਤੈਅ ਕੀਤੀ ਗਈ ਸੀ। ਫਿਲਮ ਦਾ ਨਿਰਦੇਸ਼ਨ ਮਾਰੂਤੀ ਨੇ ਕੀਤਾ ਹੈ। ਨਿਰਦੇਸ਼ਕ ਨੇ ਆਪਣੇ ‘ਐੱਕਸ’ ਹੈਂਡਲ ’ਤੇ ਫਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਸਾਂਝੀ ਕੀਤੀ ਹੈ। ਟੀਜੀ ਵਿਸ਼ਵ ਪ੍ਰਸਾਦ ਨੇ ਇਹ ਫਿਲਮ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਬਣਾਈ ਹੈ। ਫਿਲਮ ਦੀ ਸਿਨੇਮੈਟੋਗ੍ਰਾਫੀ ਕਾਰਤਿਕ ਪਲਾਨੀ ਨੇ ਕੀਤੀ ਹੈ, ਜਦੋਂਕਿ ਥਮਨ ਐੱਸ. ਨੇ ਸੰਗੀਤ ਦਿੱਤਾ ਹੈ। ਪ੍ਰਭਾਸ ਤੋਂ ਇਲਾਵਾ ਫਿਲਮ ਵਿੱਚ ਮਾਲਵਿਕਾ ਮੋਹਨਨ, ਨਿਧੀ ਅਗਰਵਾਲ ਅਤੇ ਰਿਧੀ ਕੁਮਾਰ ਮੁੱਖ ਭੂਮਿਕਾ ਵਿੱਚ ਹਨ। ਇਹ ਫ਼ਿਲਮ ਪਿਛਲੇ ਸਾਲ ਪੋਸਟਰ ਜਾਰੀ ਹੋਣ ਮਗਰੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ‘ਦਿ ਰਾਜਾ ਸਾਬ’ ਨੂੰ ਭਾਰਤ ਵਿੱਚ ਤੇਲਗੂ, ਹਿੰਦੀ, ਤਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਕੀਤਾ ਜਾਵੇਗਾ।

Related posts

ਐਨ.ਸੀ.ਈ.ਆਰ.ਟੀ. ਵੱਲੋਂ ਪਾਠ ਪੁਸਤਕਾਂ ਬਾਰੇ ਫੀਡਬੈਕ ਦੀ ਜਾਂਚ ਲਈ ਪੈਨਲ ਸਥਾਪਤ

Current Updates

PM ਮੋਦੀ ਨੇ ਇਰਾਨ ਦੇ ਬੁਨਿਆਦੀ ਢਾਂਚਿਆਂ ’ਤੇ ਹਮਲਿਆਂ ਵਿਰੁੱਧ ਚਿੰਤਾ ਜਤਾਈ

Current Updates

ਪੰਜਾਬ ਤੁਹਾਡਾ ਕਰਜ਼ਦਾਰ ਹੈ: ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੇ ਸਮਾਜ ਸੇਵੀਆਂ ਦਾ ਮੁੱਖ ਮੰਤਰੀ ਵੱਲੋਂ ਧੰਨਵਾਦ

Current Updates

Leave a Comment