December 27, 2025
ਅੰਤਰਰਾਸ਼ਟਰੀਖਾਸ ਖ਼ਬਰ

‘ਕੈਪਟਨ ਸਿੱਖ ਅਮਰੀਕਾ’ ਦੇਸ਼ ਵਾਸੀਆਂ ਨੂੰ ਸਿੱਖੀ ਬਾਰੇ ਕਰ ਰਿਹੈ ਜਾਗਰੂਕ

‘ਕੈਪਟਨ ਸਿੱਖ ਅਮਰੀਕਾ’ ਦੇਸ਼ ਵਾਸੀਆਂ ਨੂੰ ਸਿੱਖੀ ਬਾਰੇ ਕਰ ਰਿਹੈ ਜਾਗਰੂਕ

ਵਾਸ਼ਿੰਗਟਨ- ਮੈਨਹਟਨ ਵਿੱਚ ਵਿਸ਼ਵਜੀਤ ਸਿੰਘ ਨੇ ਸਿੱਖੀ ਦੇ ਪ੍ਰਚਾਰ ਲਈ ਨਿਵੇਕਲਾ ਢੰਗ ਅਪਣਾਇਆ ਹੈ। ਉਸ ਨੇ ‘ਕੈਪਟਨ ਸਿੱਖ ਅਮਰੀਕਾ’ ਦਾ ਰੂਪ ਧਾਰ ਕੇ ਸਿੱਖਾਂ ਪ੍ਰਤੀ ਨਫ਼ਰਤ ਵਾਲਾ ਨਜ਼ਰੀਆ ਬਦਲਣ ਦੀ ਜ਼ਿੰਮੇਵਾਰੀ ਚੁੱਕੀ ਹੈ।

11 ਸਤੰਬਰ 2001 ਨੂੰ ਵਿਸਕੌਨਸਿਨ ਦੇ ਓਕ ਕਰੀਕ ਸਥਿਤ ਗੁਰਦੁਆਰੇ ਵਿੱਚ ਗੋਰੇ ਵੱਲੋਂ ਗੋਲੀਆਂ ਚਲਾ ਕੇ ਸਿੱਖਾਂ ਨੂੰ ਕਤਲ ਕੀਤੇ ਜਾਣ ਮਗਰੋਂ ਵਿਸ਼ਵਜੀਤ ਸਿੰਘ ਨੇ ਸਾਲ 2013 ਦੀਆਂ ਗਰਮੀਆਂ ਵਿੱਚ ਸਿੱਖ ਸੁਪਰਹੀਰੋ ਬਣ ਕੇ ਆਪਣੇ ਧਰਮ ਪ੍ਰਤੀ ਅਮਰੀਕੀਆਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਵਿਸ਼ਵਜੀਤ ਸਿੰਘ ਨੇ ਕਿਹਾ ਕਿ ‘ਕੈਪਟਨ ਸਿੱਖ ਅਮਰੀਕਾ’ ਦਾ ਰੂਪ ਧਾਰਨ ਮਗਰੋਂ ਲੋਕ ਆਪ ਮੁਹਾਰੇ ਉਸ ਕੋਲ ਆਉਣ ਲੱਗ ਪਏ ਅਤੇ ਗਲਵੱਕੜੀ ਵਿੱਚ ਲੈ ਕੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਨ ਲੱਗ ਪਏ। ਉਸ ਨੇ ਦੱਸਿਆ ਕਿ ਇੱਥੋਂ ਤੱਕ ਕਿ ਪੁਲੀਸ ਅਧਿਕਾਰੀ ਵੀ ਉਸ ਨਾਲ ਤਸਵੀਰਾਂ ਖਿਚਵਾਉਂਦੇ ਹਨ।

ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਇਕ ਜੋੜੇ ਨੇ ਤਾਂ ਉਸ ਨੂੰ ਆਪਣੇ ਵਿਆਹ ਸਮਾਗਮ ਲਈ ਵੀ ਸੱਦਾ ਦਿੱਤਾ। ਸਾਲ 2016 ਵਿੱਚ ਵਿਸ਼ਵਜੀਤ ਸਿੰਘ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਉਹ ਸਕੂਲਾਂ, ਸਰਕਾਰੀ ਏਜੰਸੀਆਂ ਅਤੇ ਨਿਗਮਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਜਾਗਰੂਕ ਕਰਨ ਲੱਗ ਪਿਆ। ਉਸ ਨੇ ਕਿਹਾ ਕਿ ਉਹ ਬਰਾਬਰੀ ਤੇ ਨਿਆਂ ਦੀ ਵਕਾਲਤ ਕਰਦਾ ਹੈ।

ਵਿਸ਼ਵਜੀਤ ਨੂੰ ਇਸ ਪੁਸ਼ਾਕ ਵਿੱਚ ਦੇਖ ਕੇ ਇੱਕ ਬੱਚੇ ਨੇ ਕਿਹਾ, ‘‘ਕੈਪਟਨ ਅਮਰੀਕਾ ਦੀ ਦਾੜ੍ਹੀ ਨਹੀਂ ਹੈ, ਉਹ ਪੱਗ ਨਹੀਂ ਬੰਨ੍ਹਦਾ ਹੈ ਅਤੇ ਉਹ ਗੋਰਾ ਹੈ।’’ ਵਿਸ਼ਵਜੀਤ ਸਿੰਘ ਨੇ ਉਸ ਮੁੰਡੇ ਵੱਲ ਦੇਖਿਆ ਜਿਸ ਨੇ ਇਹ ਸ਼ਬਦ ਕਹੇ ਸਨ, ਅਤੇ ਫਿਰ ਉਸ ਨੇ ਆਪਣੇ ਵੱਲ ਦੇਖਿਆ – ਇਕ ਪਤਲੇ, ਚਸ਼ਮਾ ਲੱਗੇ, ਪੱਗ ਬੰਨ੍ਹੇ ਅਤੇ ਦਾੜ੍ਹੀ ਵਾਲੇ ਸਿੱਖ ਵਿਅਕਤੀ ਨੇ ਕੈਪਟਨ ਅਮਰੀਕਾ ਦੀ ਪੁਸ਼ਾਕ ਪਹਿਨੀ ਹੋਈ ਸੀ। ਸਿੰਘ ਨੇ ਕਿਹਾ, ‘‘ਮੈਨੂੰ ਬੁਰਾ ਨਹੀਂ ਲੱਗਿਆ, ਕਿਉਂਕਿ ਮੈਂ ਜਾਣਦਾ ਸੀ ਕਿ ਇਸ ਬੱਚੇ ਦੇ ਦਿਮਾਗ ਵਿੱਚ ਹਮੇਸ਼ਾ ਲਈ ਮੇਰਾ, ਇਕ ‘ਕੈਪਟਨ ਸਿੱਖ ਅਮਰੀਕਾ’ ਦਾ ਅਕਸ ਬਣਿਆ ਰਹੇਗਾ। ਇਸ ਅਕਸ ’ਚ ਐਨੀ ਸ਼ਕਤੀ ਹੈ ਕਿ ਇਹ ਇਸ ਬਾਰੇ ਚਰਚਾ ਸ਼ੁਰੂ ਕਰ ਦਿੰਦਾ ਹੈ ਕਿ ਅਮਰੀਕੀ ਹੋਣ ਦਾ ਕੀ ਮਤਲਬ ਹੈ।’’

Related posts

ਪੋਸਟਮਾਰਟਮ ਮਗਰੋਂ ਵਾਈ.ਪੂਰਨ ਕੁਮਾਰ ਦੀ ਦੇਹ ਸਰਕਾਰੀ ਰਿਹਾਇਸ਼ ’ਤੇ ਲਿਆਂਦੀ

Current Updates

ਭੋਜਪੁਰੀ ਐਕਸਟ੍ਰੇਸ ਆਕਾਂਸ਼ਾ ਦੁਬੇ ਵਲੋਂ ਬਨਾਰਸ ਕੇ ਸਾਰਨਾਥ ਹੋਟਲ ਵਿਚ ਖੁਦਕੁਸ਼ੀ

Current Updates

ਐਡਵੋਕੇਟ ਧਾਮੀ ਦੀ ਅਗਵਾਈ ’ਚ ਸਿੱਖ ਵਫ਼ਦ ਰਾਜੋਆਣਾ ਨਾਲ ਕਰੇਗਾ ਮੁਲਾਕਾਤ

Current Updates

Leave a Comment