April 9, 2025
ਖਾਸ ਖ਼ਬਰਰਾਸ਼ਟਰੀ

ਮੋਦੀ ਵਾਂਗ ਝੂਠੇ ਵਾਅਦੇ ਕਰਦੇ ਨੇ ਕੇਜਰੀਵਾਲ: ਰਾਹੁਲ ਗਾਂਧੀ

ਮੋਦੀ ਵਾਂਗ ਝੂਠੇ ਵਾਅਦੇ ਕਰਦੇ ਨੇ ਕੇਜਰੀਵਾਲ: ਰਾਹੁਲ ਗਾਂਧੀ

ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਆਗਾਜ਼ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਵੀ ਪ੍ਰਧਾਨ ਮੰਤਰੀ ਵਾਂਗ ਹੀ ਪ੍ਰਚਾਰ ਤੇ ਪ੍ਰਸਾਰ ਅਤੇ ਝੂਠੇ ਵਾਅਦੇ ਕਰਨ ਦੀ ਰਣਨੀਤੀ ’ਤੇ ਅਮਲ ਕਰਦੇ ਹਨ। ਉਨ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਜਨ ਸਭਾ ਵਿੱਚ ਇਹ ਵਾਅਦਾ ਵੀ ਕੀਤਾ ਕਿ ਕੌਮੀ ਰਾਜਧਾਨੀ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਜਾਤੀ ਜਨਗਣਨਾ ਕਰਵਾਈ ਜਾਵੇਗੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਜਰੀਵਾਲ ਨੂੰ ਰਾਖਵੇਂਕਰਨ ਦੀ ਹੱਦ ਵਧਾਉਣ ਅਤੇ ਜਾਤੀ ਜਨਗਣਨਾ ਦੇ ਵਿਸ਼ੇ ’ਤੇ ਆਪਣਾ ਰੁਖ਼ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ। ਕੇਜਰੀਵਾਲ ਨੇ ਰਾਹੁਲ ’ਤੇ ਮੋੜਵਾਂ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸੀ ਆਗੂ ਦੀ ਲੜਾਈ ਆਪਣੀ ਪਾਰਟੀ ਬਚਾਉਣ ਦੀ ਹੈ।

Related posts

ਮੈਂ ‘ਕਰਜ਼’ ਫਿਲਮ ਦੁਬਾਰਾ ਨਹੀਂ ਬਣਾਵਾਂਗਾ: ਸੁਭਾਸ਼ ਘਈ

Current Updates

ਉੱਤਰ ਕੋਰੀਆ: ਕਿਮ ਵੱਲੋਂ ਪਰਮਾਣੂ ਸਮਰੱਥਾ ਮਜ਼ਬੂਤ ਕਰਨ ਦਾ ਸੱਦਾ

Current Updates

ਧੋਖਾਧੜੀ ਦੇ ਮਾਮਲੇ ਅਦਾਕਾਰ ਧਰਮਿੰਦਰ ਨੂੰ ਸੰਮਨ ਜਾਰੀ

Current Updates

Leave a Comment