December 27, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਭਾਰਤ ’ਚ ਫਿਲਮਾਂ ਬਣਾਉਣ ਦਾ ਇਛੁੱਕ ਹੈ ਟੌਮ ਕਰੂਜ਼

ਭਾਰਤ ’ਚ ਫਿਲਮਾਂ ਬਣਾਉਣ ਦਾ ਇਛੁੱਕ ਹੈ ਟੌਮ ਕਰੂਜ਼

ਨਵੀਂ ਦਿੱਲੀ: ਹੌਲੀਵੁੱਡ ਸੁਪਰਸਟਾਰ ਟੌਮ ਕਰੂਜ਼ ਨੇ ਆਪਣੇ ਭਾਰਤੀ ਪ੍ਰਸ਼ੰਸਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ, ‘‘ਮੈਂ ਆਪ ਸਭ ਸੇ ਬਹੁਤ ਪਿਆਰ ਕਰਤਾ ਹੂੰ।’ ਅਦਾਕਾਰ ਨੇ ਬੌਲੀਵੁੱਡ ਦੇ ਅੰਦਾਜ਼ ’ਚ ਫਿਲਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਕਿਹਾ ਕਿ ਉਹ ਭਾਰਤ ਵਿੱਚ ਫਿਲਮ ਬਣਾਉਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਬੌਲੀਵੁੱਡ ਫਿਲਮਾਂ ਪਸੰਦ ਹਨ। ਉਸ ਦੀ ਫਿਲਮ ‘ਮਿਸ਼ਨ: ਇੰਪੌਸੀਬਲ- ਦਿ ਫਾਈਨਲ ਰੀਕੌਨਿੰਗ’ ਭਾਰਤ ਦੇ ਸਿਨੇਮਾ ਘਰਾਂ ਵਿੱਚ ਸ਼ਨਿਚਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਦਾ ਨਿਰਦੇਸ਼ਨ ਕ੍ਰਿਸਟੋਫਰ ਮੈਕਕੁਐਰੀ ਨੇ ਕੀਤਾ ਹੈ। ਇਹ ਫਿਲਮ ‘ਮਿਸ਼ਨ ਇੰਪੌਸੀਬਲ’ ਲੜੀ ਦਾ ਅੱਠਵਾਂ ਭਾਗ ਹੈ। ਇਸ ਸਬੰਧੀ ਪੈਰਾਮਾਊਂਟ ਪਿੱਕਚਰਜ਼ ਵੱਲੋਂ ਜਾਰੀ ਕੀਤੇ ਵੀਡੀਓ ਵਿੱਚ ਟੌਮ ਕਰੂਜ਼ ਅਦਾਕਾਰਾ ਅਵਨੀਤ ਕੌਰ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਹੈ। ਅਵਨੀਤ ਨੇ ਜਦੋਂ ਉਸ ਨੂੰ ਸਵਾਲ ਕੀਤਾ ਕਿ ਉਹ ਆਪਣੇ ਭਾਰਤੀ ਪ੍ਰਸ਼ੰਸਕਾਂ ਲਈ ਕੁਝ ਆਖੇ ਤਾਂ ਟੌਮ ਨੇ ਹਿੰਦੀ ਵਿੱਚ ਕਿਹਾ, ‘‘ਮੈਂ ਆਪ ਸਭ ਸੇ ਬਹੁਤ ਪਿਆਰ ਕਰਤਾ ਹੂੰ।’’ ਉਸ ਨੇ ਸਾਲ 2011 ਦਾ ਭਾਰਤ ਦੌਰਾ ਯਾਦ ਕੀਤਾ ਜਦੋਂ ਉਹ ਆਪਣੀ ਫਿਲਮ ‘ਮਿਸ਼ਨ: ਇੰਪੌਸੀਬਲ- ਗੋਸਟ ਪ੍ਰੋਟੋਕੋਲ’ ਦੀ ਪ੍ਰਮੋਸ਼ਨ ਲਈ ਆਇਆ ਸੀ। ਉਸ ਨੇ ਕਿਹਾ, ‘‘ਮੈਨੂੰ ਭਾਰਤ ਨਾਲ ਬਹੁਤ ਪਿਆਰ ਹੈ ਅਤੇ ਇਹ ਬਹੁਤ ਵਧੀਆ ਮੁਲਕ ਹੈ। ਇੱਥੋਂ ਦੇ ਲੋਕ ਅਤੇ ਸੱਭਿਆਚਾਰ ਕਮਾਲ ਦਾ ਹੈ। ਇੱਥੋਂ ਦੀ ਛੋਟੀ ਤੋਂ ਛੋਟੀ ਘਟਨਾ ਵੀ ਮੇਰੀਆਂ ਯਾਦਾਂ ਵਿੱਚ ਹੈ। ਮੈਂ ਇੱਥੇ ਤਾਜ ਮਹਿਲ ਦੇਖਿਆ ਅਤੇ ਮੁੰਬਈ ਵਿੱਚ ਵੀ ਕੁਝ ਸਮਾਂ ਬਿਤਾਇਆ। ਮੈਨੂੰ ਉਹ ਹਰ ਪਲ ਅੱਜ ਵੀ ਚੇਤੇ ਹੈ।’’ ਟੌਮ ਦੀ ਇਹ ਫਿਲਮ ਭਾਰਤ ਵਿੱਚ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਈ ਹੈ।

Related posts

ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂ ‘ਗੈਰਜ਼ਿੰਮੇਵਾਰਾਨਾ’

Current Updates

ਏਮਜ਼ ਬਠਿੰਡਾ: ਪ੍ਰਮੁੱਖ ਸਕਿਓਰਿਟੀ ਮੈਨੇਜਰ ਖ਼ਿਲਾਫ਼ ਕਾਰਵਾਈ ਲਈ ਕੇਂਦਰੀ ਸਿਹਤ ਮੰਤਰੀ ਨੂੰ ਚਿੱਠੀ

Current Updates

2 ਸੀਟਾਂ ਤੋਂ ਸ਼ੁਰੂ ਹੋਈ ਯਾਤਰਾ ਅੱਜ 303 ਸੀਟਾਂ ‘ਤੇ ਪਹੁੰਚ ਗਈ: ਮੋਦੀ

Current Updates

Leave a Comment