September 9, 2026
ਖਾਸ ਖ਼ਬਰਪੰਜਾਬ

ਸੜਕ ਹਾਦਸਿਆਂ ਦੌਰਾਨ ਤਿੰਨ ਜਣਿਆਂ ਦੀ ਮੌਤ

ਸੜਕ ਹਾਦਸਿਆਂ ਦੌਰਾਨ ਤਿੰਨ ਜਣਿਆਂ ਦੀ ਮੌਤ

ਪਟਿਆਲਾ- ਇਥੇ ਵਾਪਰੇ ਵੱਖ-ਵੱਖ ਤਿੰਨ ਸੜਕ ਹਾਦਸਿਆਂ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ, ਇਨ੍ਹਾਂ ਵਿਚੋਂ ਇੱਕ ਹਾਦਸਾ ਇਥੋਂ ਨਜਦੀਕ ਹੀ ਸਥਿਤ ਨਾਭਾ ਰੋਡ ’ਤੇ ਪੈਂਦੇ ਪਿੰਡ ਰੌਣੀ ਦੇ ਕੋਲ ਵਾਪਰਿਆ। ਇਸ ਦੌਰਾਨ ਪੈਦਲ ਜਾ ਰਹੇ ਇੱਕ ਨੌਜਵਾਨ ਨੂੰ ਇੱਕ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੈ ਪੁੱਤਰ ਨੀਰੂ ਵਾਸੀ ਯੂਪੀ ਵਜੋਂ ਹੋਈ।

ਇਸ ਸਬੰਧੀ ਮ੍ਰਿਤਕ ਦੇ ਪਿਤਾ ਨੀਰੂ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਥਾਣਾ ਬਖਸ਼ੀਵਾਲਾ ਵਿੱਚ ਮੋਟਰਸਾਈਕਲ ਚਾਲਕ ਸ਼ੁਭਮ ਵਾਸੀ ਕਰਤਾਰ ਕਲੋਨੀ ਪਟਿਆਲਾ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜੌੜੇ ਪੁਲ ਭਾਦਸੋਂ ਦੇ ਨੇੜੇ ਵਾਪਰੇ ਇੱਕ ਹੋਰ ਸੜਕ ਹਾਦਸੇ ਨੇ ਵੀ ਇਕ ਨੌਜਵਾਨ ਦੀ ਜਾਨ ਲੈ ਲਈ।
ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (31) ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ। ਇਸ ਨੌਜਵਾਨ ਦਾ ਮੋਟਰਸਾਈਕਲ ਅੱਗੇ ਖੜ੍ਹੇ ਟਰੈਕਟਰ ਟਰਾਲੀ ਦੇ ਵਿੱਚ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਇੱਕ ਹੋਰ ਸੜਕ ਹਾਦਸੇ ਦੌਰਾਨ ਮੋਟਰਸਾਈਕਲ ’ਤੇ ਜਾ ਰਹੇ ਸੁਖਦੇਵ ਸਿੰਘ (50) ਪੁੱਤਰ ਗਰੀਬ ਦਾਸ ਦੀ ਮੌਤ ਹੋ ਗਈ। ਉਹ ਜਦੋਂ ਭਾਦਸੋਂ ਖੇਤਰ ’ਚ ਜੌੜੇਪੁਲਾਂ ਦੇ ਕੋਲ ਸਾਈਕਲ ਰਾਹੀਂ ਜਾ ਰਿਹਾ ਸੀ ਤਾਂ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਸਬੰਧੀ ਥਾਣਾ ਭਾਦਸੋਂ ਦੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ਮੁਰਦਾਘਰ ’ਚ ਰਖਵਾਈਆਂ ਗਈਆਂ ਸਨ।

 

Related posts

ਕੋਰਟ ਦਾ ਸਖ਼ਤ ਫੈਸਲਾ: ਦਿੱਲੀ ਅਦਾਲਤ ਨੇ ‘ਓਪਇੰਡੀਆ’ ਨੂੰ ਪੱਤਰਕਾਰ ਸਵਾਤੀ ਚਤੁਰਵੇਦੀ ਵਿਰੁੱਧ ਪੋਸਟਾਂ ਡਿਲੀਟ ਕਰਨ ਲਈ ਕਿਹਾ

Current Updates

ਦਮਘੋਟੂ ਹਵਾ ਕਾਰਨ ਵਧੀ ਮੁਸੀਬਤ, ਸੜਕਾਂ ‘ਤੇ ਉਤਰੇ ਲਾਹੌਰ ਦੇ ਲੋਕ, ਕੱਢੀ ਰੈਲੀ ਤੇ ਕੀਤਾ ਪ੍ਰਦਰਸ਼ਨ

Current Updates

ਮਹਾਕੁੰਭ ਵਿੱਚ ਭੰਡਾਰੇ ਦੇ ਖਾਣੇ ਵਿੱਚ ਐਸ.ਐਚ.ਓ. ਨੇ ਪਾਈ ਰਾਖ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ

Current Updates

Leave a Comment