ਨਵੀਂ ਦਿੱਲੀ : ਮੌਸਮੀ ਉਤਰਾਅ-ਚੜ੍ਹਾਅ ਦੇ ਵਿਚਕਾਰ, ਦਿੱਲੀ ਵਿੱਚ ਐਤਵਾਰ ਨੂੰ ਵੀ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਇਹ 18.4 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਰਹਿਣ ਦਾ ਅਨੁਮਾਨ ਹੈ। ਦਿਨ ਵੇਲੇ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ।ਦੂਜੇ ਪਾਸੇ ਤੇਜ਼ ਹਵਾ ਕਾਰਨ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਕਈ ਦਿਨਾਂ ਬਾਅਦ 350 ਤੋਂ ਹੇਠਾਂ ਆ ਗਿਆ ਹੈ। ਹਾਲਾਂਕਿ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਬਹੁਤ ਮਾੜਾ ਹੈ ਪਰ ਅੱਜ ਐਤਵਾਰ ਸਵੇਰੇ 10 ਵਜੇ ਇਹ 333 ਦਰਜ ਕੀਤਾ ਗਿਆ।
AQICN ਦੇ ਅਨੁਸਾਰ, ਸਵੇਰੇ 10 ਵਜੇ, ਜਹਾਂਗੀਰਪੁਰੀ ਵਿੱਚ ਏ.ਕਿਊ.ਆਈ. 384, ਆਨੰਦ ਵਿਹਾਰ ਵਿੱਚ 254 ਅਤੇ ਮੇਜਰ ਧਿਆਨ ਚੰਦ ਸਟੇਡੀਅਮ ਨੇੜੇ ਏ.ਕਿਊ.ਆਈ. 288 ਰਿਕਾਰਡ ਕੀਤਾ ਗਿਆ, ਜੋ ਪ੍ਰਦੂਸ਼ਣ ਦੀ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ‘ਚ ਮੌਸਮ ‘ਚ ਜ਼ਿਆਦਾ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਬਵਾਨਾ, ਨਿਊ ਮੋਤੀ ਬਾਗ, ਰੋਹਿਣੀ, ਵਿਵੇਕ ਵਿਹਾਰ ਅਤੇ ਵਜ਼ੀਰਪੁਰ ਸਮੇਤ ਦਿੱਲੀ ਦੇ ਕੁਝ ਸਟੇਸ਼ਨਾਂ ‘ਤੇ ‘ਗੰਭੀਰ’ ਪ੍ਰਦੂਸ਼ਣ ਪੱਧਰ ਦਰਜ ਕੀਤਾ ਗਿਆ ਸੀ ਅਤੇ ਏ.ਕਿਊ.ਆਈ. 400 ਤੋਂ ਵੱਧ ਸੀ।