December 1, 2025
ਅੰਤਰਰਾਸ਼ਟਰੀਖਾਸ ਖ਼ਬਰ

ਨੇਪਾਲ: ਜੀਪ ਦੇ ਖੱਡ ਵਿੱਚ ਡਿੱਗਣ ਕਾਰਨ 8 ਦੀ ਮੌਤ, 10 ਜ਼ਖ਼ਮੀ

ਨੇਪਾਲ: ਜੀਪ ਦੇ ਖੱਡ ਵਿੱਚ ਡਿੱਗਣ ਕਾਰਨ 8 ਦੀ ਮੌਤ, 10 ਜ਼ਖ਼ਮੀ
ਨੇਪਾਲ- ਨੇਪਾਲ ਦੇ ਕਰਨਾਲੀ ਸੂਬੇ ਵਿੱਚ 18 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਜੀਪ ਦੇ ਪਹਾੜੀ ਤੋਂ ਕਰੀਬ 700 ਫੁੱਟ ਹੇਠਾਂ ਖੱਡ ਵਿੱਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।

ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਕਾਠਮੰਡੂ ਤੋਂ ਲਗਪਗ 500 ਕਿਲੋਮੀਟਰ ਪੱਛਮ ਵਿੱਚ ਰੁਕਮ ਵੈਸਟ ਜ਼ਿਲ੍ਹੇ ਦੇ ਬਾਫੀਕੋਟ ਦੇ ਝਰਮਾਰੇ ਖੇਤਰ ਵਿੱਚ ਵਾਪਰਿਆ, ਜਦੋਂ ਵਾਹਨ ਮੁਸੀਕੋਟ ਦੇ ਖਲਾਂਗਾ ਤੋਂ ਅਥਬਿਸਕੋਟ ਨਗਰਪਾਲਿਕਾ ਦੇ ਸਿਆਲੀਖਾਦੀ ਖੇਤਰ ਵੱਲ ਜਾ ਰਿਹਾ ਸੀ।

ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਪੁਲੀਸ ਅਨੁਸਾਰ ਸੱਤ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਨੇ ਸਥਾਨਕ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਕਾਰ ਸੀ। ਜ਼ਖ਼ਮੀ ਹੋਏ ਦਸ ਹੋਰਾਂ ਦਾ ਰੁਕਮ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Related posts

ਸ਼ਿਵਰਾਜ ਚੌਹਾਨ ਅੱਜ ਕਿਸਾਨਾਂ ਨਾਲ ਕਰ ਸਕਦੇ ਨੇ ਗੱਲਬਾਤ

Current Updates

ਥਰਮਲ ਪਲਾਂਟ ਰੂਪਨਗਰ ਦੇ ਸਮੁੱਚੇ ਯੂਨਿਟ ਹੋਏ ਬੰਦ

Current Updates

ਅੱਜ ਸ਼ਾਮੀਂ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ

Current Updates

Leave a Comment