April 9, 2025
ਖਾਸ ਖ਼ਬਰਰਾਸ਼ਟਰੀ

SBI ‘ਅੰਮ੍ਰਿਤ-ਕਲਸ਼’ ਸਕੀਮ ਇੱਕ ਨਿਵੇਸ਼ ਦਾ ਸਕਿਓਰ ਵਿਕਲਪ, ਸੀਨੀਅਰ ਨਾਗਰਿਕਾਂ ਦੇ ਨਾਲ ਆਮ ਨਾਗਰਿਕਾਂ ਨੂੰ ਵੀ ਮਿਲਦਾ ਹੈ ਉੱਚ ਵਿਆਜ ਦਾ ਲਾਭ

SBI 'ਅੰਮ੍ਰਿਤ-ਕਲਸ਼' ਸਕੀਮ ਇੱਕ ਨਿਵੇਸ਼ ਦਾ ਸਕਿਓਰ ਵਿਕਲਪ, ਸੀਨੀਅਰ ਨਾਗਰਿਕਾਂ ਦੇ ਨਾਲ ਆਮ ਨਾਗਰਿਕਾਂ ਨੂੰ ਵੀ ਮਿਲਦਾ ਹੈ ਉੱਚ ਵਿਆਜ ਦਾ ਲਾਭ

ਨਵੀਂ ਦਿੱਲੀ : ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਪਰ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ, ਤਾਂ ਫਿਕਸਡ ਡਿਪਾਜ਼ਿਟ (FD) ਇੱਕ ਬਹੁਤ ਵਧੀਆ ਵਿਕਲਪ ਹੈ। ਸਾਰੇ ਬੈਂਕ ਆਪਣੇ ਗਾਹਕਾਂ ਨੂੰ FD ਸਹੂਲਤ ਪ੍ਰਦਾਨ ਕਰਦੇ ਹਨ। ਕਈ ਬੈਂਕਾਂ ਨੇ ਐਫਡੀ ਸਪੈਸ਼ਲ ਸਕੀਮ ਵੀ ਸ਼ੁਰੂ ਕੀਤੀ ਹੈ। ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਗਾਹਕਾਂ ਲਈ ਵਿਸ਼ੇਸ਼ ਫਿਕਸਡ ਡਿਪਾਜ਼ਿਟ (FD) ਸਕੀਮ ਅੰਮ੍ਰਿਤ ਕਲਸ਼ ਸ਼ੁਰੂ ਕੀਤੀ ਹੈ। ਇਸ FD ਸਕੀਮ ਵਿੱਚ, ਗਾਹਕਾਂ ਨੂੰ ਉੱਚ ਵਿਆਜ ਦਾ ਲਾਭ ਮਿਲਦਾ ਹੈ। ਅਸੀਂ ਤੁਹਾਨੂੰ ਇਸ ਲੇਖ ਵਿੱਚ ਇਸ FD ਸਕੀਮ ਬਾਰੇ ਦੱਸਾਂਗੇ।ਸਟੇਟ ਬੈਂਕ ਆਫ਼ ਇੰਡੀਆ ਦੀ ਅੰਮ੍ਰਿਤ ਕਲਸ਼ ਐਫਡੀ ਵਿੱਚ 31 ਮਾਰਚ 2025 ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਸਕੀਮ ਵਿੱਚ ਸੀਨੀਅਰ ਨਾਗਰਿਕਾਂ ਨੂੰ ਐੱਫ.ਡੀ. ‘ਤੇ 7.60 ਫੀਸਦੀ ਅਤੇ ਆਮ ਨਾਗਰਿਕਾਂ ਨੂੰ 7.10 ਫੀਸਦੀ ਵਿਆਜ ਮਿਲ ਰਿਹਾ ਹੈ। ਤੁਸੀਂ ਇਸ FD ਸਕੀਮ ਵਿੱਚ 400 ਦਿਨਾਂ ਲਈ ਨਿਵੇਸ਼ ਕਰ ਸਕਦੇ ਹੋ। ਇਹ ਇੱਕ ਵਿਸ਼ੇਸ਼ ਮਿਆਦੀ ਜਮ੍ਹਾਂ ਯੋਜਨਾ ਹੈ। ਇਸ FD ਸਕੀਮ ਵਿੱਚ ਤੁਸੀਂ 2 ਕਰੋੜ ਰੁਪਏ ਤੱਕ ਦੀ FD ਕਰ ਸਕਦੇ ਹੋ। ਇਸ ਤੋਂ ਇਲਾਵਾ, ਗਾਹਕ ਖੁਦ ਵਿਆਜ ਦੀ ਅਦਾਇਗੀ ਦੀ ਮਿਆਦ ਚੁਣਦਾ ਹੈ ਭਾਵ ਗਾਹਕ ਇਹ ਚੁਣਦਾ ਹੈ ਕਿ ਵਿਆਜ ਦਾ ਭੁਗਤਾਨ ਮਹੀਨਾਵਾਰ, ਦੋ-ਮਾਸਿਕ ਅਤੇ ਛੇ-ਮਾਸਿਕ ਵਿਚਕਾਰ ਕਦੋਂ ਕੀਤਾ ਜਾਣਾ ਚਾਹੀਦਾ ਹੈ। ਇਸ FD ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਲੋਨ ਦੀ ਸੁਵਿਧਾ ਵੀ ਮੌਜੂਦ ਹੈ।

ਕਿਵੇਂ ਕਰੀਏ ਅਪਲਾਈ –ਤੁਸੀਂ ਐਸਬੀਆਈ ਦੀ ਇਸ ਸਕੀਮ ਲਈ ਔਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਅਰਜ਼ੀ ਦੇ ਸਕਦੇ ਹੋ। ਆਫਲਾਈਨ ਐਪਲੀਕੇਸ਼ਨ ਲਈ ਤੁਹਾਨੂੰ ਬੈਂਕ ਸ਼ਾਖਾ ਵਿੱਚ ਜਾਣਾ ਹੋਵੇਗਾ। ਇਸ ਦੇ ਨਾਲ ਹੀ ਆਨਲਾਈਨ ਨੈੱਟਬੈਂਕਿੰਗ ਅਤੇ SBI YONO ਐਪ ਰਾਹੀਂ ਵੀ ਨਿਵੇਸ਼ ਕੀਤਾ ਜਾ ਸਕਦਾ ਹੈ।

ਇੱਥੇ ਵੀ ਕਰ ਸਕਦੇ ਹੋ ਨਿਵੇਸ਼ –ਅੰਮ੍ਰਿਤ ਕਲਸ਼ ਐਫ.ਡੀ. ਤੋਂ ਇਲਾਵਾ, ‘ਅੰਮ੍ਰਿਤ ਦ੍ਰਿਸ਼’ਐਫਡੀ ਵੀ ਨਿਵੇਸ਼ ਲਈ ਬਹੁਤ ਵਧੀਆ ਸਕੀਮ ਹੈ। ਇਸ ਸਕੀਮ ਵਿੱਚ 7.25 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। ਜਦੋਂ ਕਿ ਸੀਨੀਅਰ ਨਾਗਰਿਕਾਂ  ਨੂੰ 7.75 ਫੀਸਦੀ ਦੀ ਦਰ ਨਾਲ ਵਿਆਜ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਸਕੀਮ ਵਿੱਚ 31 ਮਾਰਚ 2025 ਤੱਕ ਨਿਵੇਸ਼ ਵੀ ਕੀਤਾ ਜਾ ਸਕਦਾ ਹੈ।SBI ਦੀ ‘Vcare’ ਵੀ ਇੱਕ ਵਿਸ਼ੇਸ਼ ਮਿਆਦੀ ਜਮ੍ਹਾਂ ਯੋਜਨਾ ਹੈ। ਇਸ ਸਕੀਮ ਵਿੱਚ, 5 ਸਾਲ ਤੋਂ ਵੱਧ ਦੀ FD ‘ਤੇ 50 ਆਧਾਰ ਅੰਕਾਂ ਦਾ ਵਾਧੂ ਵਿਆਜ ਮਿਲਦਾ ਹੈ।

Related posts

18 ਹਜ਼ਾਰ ਫੁੱਟ ਦੀ ਉਚਾਈ ‘ਤੇ ਜੈਪੁਰ-ਦੇਹਰਾਦੂਨ ਫਲਾਈਟ ਦਾ ਹੋਇਆ ਇੰਜਣ ਫੇਲ੍ਹ, 70 ਯਾਤਰੀ ਸਨ ਸਵਾਰ

Current Updates

ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

Current Updates

ਪਟਿਆਲਾ: ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ

Current Updates

Leave a Comment