April 9, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਸਿੱਖਿਆ ਮੰਤਰੀ ਵੱਲੋਂ ਸੈਕਟਰ 69 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ

Education Minister visits Government Primary School Sector 69

ਸਕੂਲ ਨੂੰ ਨਵੇਂ ਥਾਂ ‘ਤੇ ਸ਼ਿਫਟ ਕਰਨ ਦੇ ਕਾਰਜ ਵਿੱਚ ਤੇਜੀ ਲਿਆਉਣ ਦੇ ਹੁਕਮ

ਸਾਹਿਬਜਾਦਾ ਅਜੀਤ ਸਿੰਘ ਨਗਰ, : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸੈਕਟਰ 69 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਲਈ ਗਈ।
ਇਸ ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਸ. ਬੈਂਸ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਮੋਹਾਲੀ ਸ਼ਹਿਰ ਦੇ ਸੈਕਟਰ 69 ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸਕੂਲ ਪਹਿਲਾਂ 1.79 ਏਕੜ ਜਗ੍ਹਾ ਵਿੱਚ ਬਣਿਆ ਹੋਇਆ ਸੀ ਜਿਸ ਵਿੱਚੋਂ ਹੁਣ ਕੇਵਲ ਸਕੂਲ ਕੋਲ 125 ਗਜ ਜਗ੍ਹਾ ਰਹਿ ਗਈ ਹੈ। ਇਸ ਜਗ੍ਹਾ ਵਿੱਚ 3 ਕਮਰੇ ਬਣੇ ਹੋਏ ਹਨ ਜਿਸ 147 ਵਿਦਿਆਰਥੀਆਂ ਨੂੰ 5 ਅਧਿਆਪਕ ਸਿੱਖਿਆ ਦੇ ਰਹੇ ਹਨ।
ਸ. ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵੀ ਬਾਹਰ ਕਰਨੀ ਪੈਂਦੀ ਹੈ ਅਤੇ ਨਾ ਹੀ ਕੋਈ ਸਿੱਧਾ ਰਸਤਾ ਇਸ ਸਕੂਲ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਨਾ ਤਾਂ ਕੋਈ ਬਾਥਰੂਮ ਹੈ ਤੇ ਨਾ ਹੀ ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਕਮਰਾ ਹੈ।
ਸਕੂਲ ਫੇਰੀ ਦੌਰਾਨ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਤੋਂ ਹਿਸਾਬ ਦੇ ਸਵਾਲ ਵੀ ਪੁੱਛੇ ਗਏ ਜਿਸ ਦਾ ਵਿਦਿਆਰਥੀਆਂ ਵੱਲੋਂ ਸਹੀ ਉੱਤਰ ਦਿੱਤੇ ਗਏ ਜਿਸ ‘ਤੇ ਸਿੱਖਿਆ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਸਿੱਖਿਆ ਮੰਤਰੀ ਨੇ ਮੌਕੇ ‘ਤੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੁੱਡਾ ਦੇ ਅਧਿਕਾਰੀਆਂ ਨੂੰ ਇਸ ਸਕੂਲ ਨੂੰ ਨਵੀਂ ਥਾਂ ‘ਤੇ ਸ਼ਿਫਟ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਇਸ ਕਾਰਜ ਵਿੱਚ ਬੇਲੋੜੀ ਦੇਰੀ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਵੀ ਹੁਕਮ ਦਿੱਤੇ।
ਸਕੂਲ ਫੇਰੀ ਉਪਰੰਤ ਸਿੱਖਿਆ ਮੰਤਰੀ ਨੇ ਗਮਾਡਾ ਵੱਲੋਂ ਸਕੂਲ ਨੂੰ ਦਿੱਤੀ ਜਾਣ ਵਾਲੀ ਜਗ੍ਹਾ ਦਾ ਵੀ ਦੌਰਾ ਕੀਤਾ।

Related posts

ਨਵੀ ਦਿੱਲੀ ,(ਕ.ਅ.ਬਿਊਰੋ) :ਆਈਪੀਐਲ 2023 ਡੇਵਿਡ ਵਾਰਨਰ ਦਿੱਲੀ ਕੈਪੀਟਲਸ ਦੀ ਕਪਤਾਨੀ ਕਰਨਗੇ, ਅਕਸ਼ਰ ਪਟੇਲ ਉਪ ਕਪਤਾਨ ਬਣੇ ਰਹਿਣਗੇ।

Current Updates

ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ

Current Updates

ਵੱਡੀ ਖ਼ਬਰ ! ਲੁਧਿਆਣਾ ‘ਚ ਗਿੱਲ ਗੈਂਗ ਦਾ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਰੈਸਟੋਰੈਂਟ ‘ਚ ਝਗੜੇ ਨੂੰ ਸੁਲਝਾਉਣ ਪੁੱਜੀ ਸੀ ਪੁਲਿਸ

Current Updates

Leave a Comment