January 4, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਅਨੰਦਪੁਰ ਸਾਹਿਬ: ਸਤਲੁਜ ’ਚ ਨਾਜਾਇਜ਼ ਮਾਈਨਿੰਗ ਕਾਰਨ ਅਗੰਮਪੁਰ ਪੁਲ ’ਤੇ ਮੰਡਰਾਇਆ ਖ਼ਤਰਾ

ਸ੍ਰੀ ਅਨੰਦਪੁਰ ਸਾਹਿਬ: ਸਤਲੁਜ ’ਚ ਨਾਜਾਇਜ਼ ਮਾਈਨਿੰਗ ਕਾਰਨ ਅਗੰਮਪੁਰ ਪੁਲ ’ਤੇ ਮੰਡਰਾਇਆ ਖ਼ਤਰਾ

ਰੋਪੜ-  ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਦੇ ਸਰਹੱਦੀ ਇਲਾਕਿਆਂ ਵਿੱਚ ਸਤਲੁਜ ਦਰਿਆ ਦੇ ਅੰਦਰ ਚੱਲ ਰਹੀ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ ਨੇ ਗੰਭੀਰ ਰੂਪ ਧਾਰ ਲਿਆ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਚੇਤਾਵਨੀ ਦਿੱਤੀ ਹੈ ਕਿ ਅਗੰਮਪੁਰ ਪੁਲ ਦੇ ਨੇੜੇ ਹੋ ਰਹੀ ਖੁਦਾਈ ਕਾਰਨ ਪੁਲ ਦੀਆਂ ਨੀਹਾਂ ਕਮਜ਼ੋਰ ਹੋ ਰਹੀਆਂ ਹਨ, ਜਿਸ ਨਾਲ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ।

ਜਲ ਸਰੋਤ ਵਿਭਾਗ ਦੀ ਰਿਪੋਰਟ ਅਨੁਸਾਰ, ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪੁਲ ਪਹਿਲਾਂ ਹੀ ਦਬਾਅ ਹੇਠ ਹੈ ਅਤੇ ਹੁਣ ਨਾਜਾਇਜ਼ ਮਾਈਨਿੰਗ ਇਸ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਮਾਈਨਿੰਗ ਮਾਫੀਆ ਨੇ ਰਾਤ ਦੇ ਸਮੇਂ ਰੇਤ ਦੀ ਚੋਰੀ ਲਈ ਦਰਿਆ ’ਤੇ ਇੱਕ ਨਾਜਾਇਜ਼ ਆਰਜ਼ੀ ਪੁਲ ਵੀ ਬਣਾ ਲਿਆ ਸੀ, ਜਿਸ ਨੂੰ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਖ਼ੁਦ ਹੀ ਢਾਹ ਦਿੱਤਾ।ਇਸ ਮੁੱਦੇ ਨੇ ਹੁਣ ਸਿਆਸੀ ਰੂਪ ਵੀ ਅਖ਼ਤਿਆਰ ਕਰ ਲਿਆ ਹੈ।

ਰੋਪੜ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦਾ ਸਾਥ ਦਿੱਤਾ ਅਤੇ ਨਾਜਾਇਜ਼ ਪੁਲ ਉਸਾਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪ੍ਰਸ਼ਾਸਨ ਦੀ ਨੱਕ ਹੇਠ ਇੰਨਾ ਵੱਡਾ ਨਾਜਾਇਜ਼ ਢਾਂਚਾ ਕਿਵੇਂ ਖੜ੍ਹਾ ਹੋ ਗਿਆ। ਦੂਜੇ ਪਾਸੇ, ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਭਾਰੀ ਮਸ਼ੀਨਰੀ ਕਾਰਨ ਉਨ੍ਹਾਂ ਦੇ ਖੇਤ ਖ਼ੁਰ ਰਹੇ ਹਨ ਅਤੇ ਪਿੰਡਾਂ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ। ਹਾਲਾਂਕਿ ਮਾਈਨਿੰਗ ਇੰਸਪੈਕਟਰ ਵੱਲੋਂ ਅਣਪਛਾਤੇ ਜ਼ਮੀਨ ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ, ਪਰ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।

Related posts

ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜਿੱਤ ਮਗਰੋਂ ਹਿੰਸਾ

Current Updates

ਆਵਾਰਾ ਕੁੱਤੇ: ਸੁਪਰੀਮ ਕੋਰਟ ਵੱਲੋਂ ਹੁਕਮਾਂ ’ਚ ਸੋਧ; ਨਸਬੰਦੀ ਮਗਰੋਂ ਛੱਡਣ ਦੇ ਹੁਕਮ

Current Updates

ਟੈਰਿਫ ਦੇ ਮੁੱਦੇ ’ਤੇ ਅਮਰੀਕਾ-ਚੀਨ ਵਿਚਕਾਰ ਰੁਕੀ ਵਾਰਤਾ ਦੌਰਾਨ ਟਰੰਪ ਨੇ ਸ਼ੀ ਨਾਲ ਕੀਤੀ ਗੱਲਬਾਤ

Current Updates

Leave a Comment