January 2, 2026
ਖਾਸ ਖ਼ਬਰਰਾਸ਼ਟਰੀ

ਅਡਾਨੀ ਟੋਟਲ ਗੈਸ ਵੱਲੋਂ ਸੀ ਐੱਨ ਜੀ ਅਤੇ ਪਾਈਪਡ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ

ਅਡਾਨੀ ਟੋਟਲ ਗੈਸ ਵੱਲੋਂ ਸੀ ਐੱਨ ਜੀ ਅਤੇ ਪਾਈਪਡ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ

ਨਵੀਂ ਦਿੱਲੀ- ਅਡਾਨੀ ਗਰੁੱਪ ਅਤੇ ਫਰਾਂਸੀਸੀ ਦਿੱਗਜ ਟੋਟਲ-ਐਨਰਜੀਜ਼ ਦੇ ਸਾਂਝੇ ਉੱਦਮ ਅਡਾਨੀ ਟੋਟਲ ਗੈਸ ਲਿਮਟਿਡ (ATGL) ਨੇ ਕਈ ਬਾਜ਼ਾਰਾਂ ਵਿੱਚ ਸੀ ਐੱਨ ਜੀ (CNG) ਅਤੇ ਘਰੇਲੂ ਰਸੋਈਆਂ ਵਿੱਚ ਵਰਤੀ ਜਾਣ ਵਾਲੀ ਪਾਈਪਡ ਨੈਚੁਰਲ ਗੈਸ (PNG) ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ,ਜਿਸ ਨਾਲ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਸਿੱਧੀ ਰਾਹਤ ਮਿਲੀ ਹੈ। 

ਕੰਪਨੀ ਨੇ ਕਿਹਾ ਕਿ ਸੀ ਐੱਨ ਜੀ ਅਤੇ ਘਰੇਲੂ ਪੀ.ਐਨ.ਜੀ ਦੀਆਂ ਕੀਮਤਾਂ ਵਿੱਚ 4 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (PNGRB) ਦੁਆਰਾ ਕੀਤੇ ਗਏ ਟੈਰਿਫ ਸੁਧਾਰ ਤੋਂ ਬਾਅਦ ਹੋਈ ਹੈ,ਜਿਸ ਨੇ ਗੈਸ ਦੀ ਢੋਆ-ਢੁਆਈ ਦੇ ਖਰਚਿਆਂ ਨੂੰ ਸੁਚਾਰੂ ਬਣਾਇਆ ਹੈ ਅਤੇ ਸਿਟੀ ਗੈਸ ਵਿਤਰਕਾਂ ਲਈ ਲਾਗਤ ਘਟਾਈ ਹੈ। 

ਏ ਟੀ ਜੀ ਐੱਲ ਅਨੁਸਾਰ ਗੁਜਰਾਤ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਸੀ.ਐਨ.ਜੀ 0.50 ਤੋਂ 1.90 ਰੁਪਏ ਪ੍ਰਤੀ ਕਿਲੋ ਸਸਤੀ ਹੋਈ ਹੈ,ਜਦੋਂ ਕਿ ਰਾਜਸਥਾਨ,ਪੰਜਾਬ,ਹਰਿਆਣਾ-ਐਨ.ਸੀ.ਆਰ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸੀ ਐਨ ਜੀ ਦੀ ਕੀਮਤ ਵਿੱਚ 1.40 ਤੋਂ 2.55 ਰੁਪਏ ਪ੍ਰਤੀ ਕਿਲੋ ਅਤੇ ਪੀ ਐੱਨ ਜੀ ਵਿੱਚ 1.10 ਤੋਂ 4 ਰੁਪਏ ਪ੍ਰਤੀ ਐਸ.ਸੀ.ਐਮ (scm) ਤੱਕ ਦੀ ਕਟੌਤੀ ਹੋਈ ਹੈ। ਕੇਂਦਰੀ ਅਤੇ ਪੂਰਬੀ ਭਾਰਤ ਵਿੱਚ ਸੀ ਐੱਨ ਜੀ ਦੀਆਂ ਕੀਮਤਾਂ 4.05 ਰੁਪਏ ਤੱਕ ਘਟੀਆਂ ਹਨ। 1 ਜਨਵਰੀ,2026 ਤੋਂ ਲਾਗੂ ਹੋਏ ਨਵੇਂ ਟੈਰਿਫ ਆਰਡਰ ਨੇ ਦੇਸ਼ ਭਰ ਵਿੱਚ ਗੈਸ ਦੀ ਢੋਆ-ਢੁਆਈ ਲਈ ਇੱਕ ਸਮਾਨ ਦਰ ਤੈਅ ਕੀਤੀ ਹੈ,ਜਿਸ ਨਾਲ ਖੇਤਰੀ ਅਸਮਾਨਤਾਵਾਂ ਦੂਰ ਹੋ ਗਈਆਂ ਹਨ। 

Related posts

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣ ਨਤੀਜੇ: ਨੌਸ਼ਹਿਰਾ ਪੰਨੂੰਆਂ ਵਿੱਚ ਹੁਣ ਤੱਕ 820 ਵੋਟਾਂ ਰੱਦ, 357 ਨੇ ਨੋਟਾ ਨੂੰ ਪਾਈ ਵੋਟ

Current Updates

ਤੇਜ਼ ਰਫ਼ਤਾਰ ਮਰਸਿਡੀਜ਼ ਨੇ ਦੋ ਨੌਜਵਾਨਾਂ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ

Current Updates

ਇਜ਼ਰਾਈਲ ਪੁਲੀਸ ਵੱਲੋਂ ਯੇਰੂਸ਼ਲਮ ’ਚ ਕਿਤਾਬਾਂ ਦੀ ਦੁਕਾਨ ’ਤੇ ਛਾਪਾ

Current Updates

Leave a Comment