October 10, 2026
ਖਾਸ ਖ਼ਬਰਰਾਸ਼ਟਰੀ

ਬਿਹਾਰ SIR: ਵੋਟਰ ਸੂਚੀ ’ਚੋਂ ਨਾਮ ਹਟਾਉਣ ਲਈ 2 ਲੱਖ ਪਟੀਸ਼ਨਾਂ ਦਾਇਰ

ਬਿਹਾਰ SIR: ਵੋਟਰ ਸੂਚੀ ’ਚੋਂ ਨਾਮ ਹਟਾਉਣ ਲਈ 2 ਲੱਖ ਪਟੀਸ਼ਨਾਂ ਦਾਇਰ

ਬਿਹਾਰ-  ਬਿਹਾਰ ਦੀਆਂ ਵੋਟਰ ਸੂਚੀਆਂ ਵਿੱਚੋਂ ਨਾਮ ਸ਼ਾਮਲ ਕਰਨ ਜਾਂ ਹਟਾਉਣ ਦੀ ਮੰਗ ਕਰਨ ਲਈ ਇੱਕ ਮਹੀਨੇ ਤੋਂ ਚੱਲ ਰਿਹਾ ਸਮਾਂ ਸੋਮਵਾਰ ਨੂੰ ਖਤਮ ਹੋ ਰਿਹਾ ਹੈ। ਇਸ ਤਹਿਤ 33,000 ਤੋਂ ਵੱਧ ਵੋਟਰਾਂ ਨੇ ਸੂਚੀ ਵਿੱਚ ਆਪਣੇ ਨਾਮ ਸ਼ਾਮਲ ਕਰਨ ਲਈ ਪਟੀਸ਼ਨਾਂ ਦਾਇਰ ਕੀਤੀਆਂ ਹਨ। ਹਾਲਾਂਕਿ ਦੋ ਲੱਖ ਤੋਂ ਵੱਧ ਵਿਅਕਤੀਆਂ ਨੇ ਨਾਮ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਰੜਾ ਸੂਚੀ ਵਿੱਚ ਉਨ੍ਹਾਂ ਦੇ ਨਾਂ ਗ਼ਲਤ ਢੰਗ ਨਾਲ ਸ਼ਾਮਲ ਕੀਤੇ ਗਏ ਹਨ। ਖਰੜਾ ਵੋਟਰ ਸੂਚੀਆਂ ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਅਤੇ ਪਹਿਲੀ ਸਤੰਬਰ ਤੱਕ ਵਿਅਕਤੀ ਅਤੇ ਸਿਆਸੀ ਪਾਰਟੀਆਂ ‘ਦਾਅਵੇ ਤੇ ਇਤਰਾਜ’ ਦੇ ਸਕਦੀਆਂ ਹਨ।

Related posts

ਪਲੇਅਵੇਜ਼ ਸਕੂਲ ਦੀ ਏਂਜਲ ਪਟਿਆਲੇ ’ਚੋਂ ਅੱੱਵਲ

Current Updates

ਮੋਦੀ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ, ਕਿਰੇਨ ਰਿਜਿਜੂ ਦੀ ਥਾਂ ਮੇਘਵਾਲ ਹੋਣਗੇ ਕਾਨੂੰਨ ਮੰਤਰੀ

Current Updates

ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਵੱਲੋਂ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

Current Updates

Leave a Comment